ਪਾਕਿਸਤਾਨੀ ਮੁੱਕੇਬਾਜ਼ ਕੁਦਰਤੁੱਲਾ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਟੀਮ ਹੋਟਲ ਤੋਂ ਭੱਜਿਆ
ਗਲਾਸਗੋ, 4 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਮੁੱਕੇਬਾਜ਼ ਕੁਦਰਤੁੱਲਾ ਦੇ ਟੀਮ ਹੋਟਲ ਤੋਂ ਭੱਜਣ ਤੋਂ ਬਾਅਦ ਪਾਕਿਸਤਾਨ ਮੁੱਕੇਬਾਜ਼ੀ ਫੈਡਰੇਸ਼ਨ (ਪੀ. ਬੀ.
ਗਲਾਸਗੋ, 4 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਮੁੱਕੇਬਾਜ਼ ਕੁਦਰਤੁੱਲਾ ਦੇ ਟੀਮ ਹੋਟਲ ਤੋਂ ਭੱਜਣ ਤੋਂ ਬਾਅਦ ਪਾਕਿਸਤਾਨ ਮੁੱਕੇਬਾਜ਼ੀ ਫੈਡਰੇਸ਼ਨ (ਪੀ.ਬੀ.ਐਫ.) ਇਕ ਵਾਰ ਫਿਰ ਜਾਂਚ ਦੇ ਘੇਰੇ ’ਚ ਆ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀ.ਬੀ.ਐਫ. ਗਲਤ ਕਾਰਨਾਂ ਕਰਕੇ ਸੁਰਖੀਆਂ ਵਿਚ ਆਇਆ ਹੈ। ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੌਰਾਨ ਮੁੱਕੇਬਾਜ਼ਾਂ ਦੇ ਵਿਦੇਸ਼ ਭੱਜਣ ਦੇ ਕਈ ਪਹਿਲਾਂ ਵੀ ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ ਓਲੰਪਿਕ ਐਸੋਸੀਏਸ਼ਨ ਦੇ ਨਜ਼ਦੀਕੀ ਸੂਤਰ ਨੇ ਖੁਲਾਸਾ ਕੀਤਾ ਕਿ ਕੁਦਰਤੁੱਲਾ ਰਾਸ਼ਟਰਮੰਡਲ ਖੇਡਾਂ ਵਿਚ ਆਪਣੇ ਭਾਰ ਵਰਗ ਵਿਚ ਹਿੱਸਾ ਲੈਣ ਤੋਂ ਬਾਅਦ ਟੀਮ ਹੋਟਲ ਤੋਂ ਲਾਪਤਾ ਹੋ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਟੀਮ ਮੈਨੇਜਰ ਕੋਲ ਉਸਦਾ ਪਾਸਪੋਰਟ ਹੋਣ ਦੇ ਬਾਵਜੂਦ ਉਹ ਗਾਇਬ ਹੋ ਗਿਆ। 2022 ਰਾਸ਼ਟਰਮੰਡਲ ਖੇਡਾਂ ਦੌਰਾਨ, 2 ਪਾਕਿਸਤਾਨੀ ਮੁੱਕੇਬਾਜ਼ ਸੁਲੇਮਾਨ ਬਲੋਚ ਅਤੇ ਨਜ਼ੀਰੁੱਲਾ ਖਾਨ ਬਰਮਿੰਘਮ ’ਚ ਲਾਪਤਾ ਹੋ ਗਏ ਸਨ, ਭਾਵੇਂ ਉਨ੍ਹਾਂ ਦੇ ਪਾਸਪੋਰਟ ਸ਼ੈੱਫ ਡੀ ਮਿਸ਼ਨ ਦੀ ਹਿਰਾਸਤ ’ਚ ਸਨ। 2024 ਵਿਸ਼ਵ ਓਲੰਪਿਕ ਕੁਆਲੀਫਾਇਰ ’ਚ, ਏਸ਼ੀਆਈ ਸੋਨ ਤਗਮਾ ਜੇਤੂ ਮੁੱਕੇਬਾਜ਼ ਜ਼ੋਹੇਬ ਰਸ਼ੀਦ ਨੇ ਗਾਇਬ ਹੋਣ ਤੋਂ ਪਹਿਲਾਂ ਆਪਣੇ ਰੂਮਮੇਟ ਤੋਂ ਵਿਦੇਸ਼ੀ ਮੁਦਰਾ ਤੇ ਕੀਮਤੀ ਸਮਾਨ ਚੋਰੀ ਕਰ ਲਿਆ।