ਭਾਰਤ ਨੇ 20 ਸਾਲ ਬਾਅਦ ਏ.ਐਫ.ਸੀ. ਅੰਡਰ-20 ਏਸ਼ਿਆਈ ਕੱਪ ਲਈ ਕੁਆਲੀਫਾਈ ਕੀਤਾ
ਬੰਗਲਾਦੇਸ਼ ਨੂੰ 3-0 ਨਾਲ ਹਰਾਇਆ
ਤਾਸ਼ਕੰਦ (ਉਜ਼ਬੇਕਿਸਤਾਨ), 6 ਸਤੰਬਰ (ਪੀ. ਟੀ.
ਤਾਸ਼ਕੰਦ (ਉਜ਼ਬੇਕਿਸਤਾਨ), 6 ਸਤੰਬਰ (ਪੀ. ਟੀ. ਆਈ.)-ਭਾਰਤ ਨੇ ਇਥੇ ਕੁਆਲੀਫਾਈਂਗ ਟੂਰਨਾਮੈਂਟ ਦੇ ਆਪਣੇ ਆਖਰੀ ਗਰੁੱਪ ਮੈਚ ਵਿਚ ਬੰਗਲਾਦੇਸ਼ ‘ਤੇ 3-0 ਦੀ ਸ਼ਾਨਦਾਰ ਜਿੱਤ ਤੋਂ ਬਾਅਦ 20 ਸਾਲਾਂ ਵਿਚ ਪਹਿਲੀ ਵਾਰ ਏ.ਐਫ.ਸੀ. ਅੰਡਰ-20 ਏਸ਼ੀਅਨ ਕੱਪ ਮੁੱਖ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ।ਕੁਆਲੀਫਾਈਰ ਵਿਚ ਇਹ ਭਾਰਤ ਦੀ ਦੂਜੀ ਜਿੱਤ ਸੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਵਿਚ 6 ਅੰਕ ਹਾਸਲ ਕੀਤੇ। ਹਾਲਾਂਕਿ, ਕੁਆਲੀਫਿਕੇਸ਼ਨ ਦੀ ਸਥਿਤੀ ਸਪੱਸ਼ਟ ਹੋਣ ਲਈ ਉਸ ਨੂੰ ਬਾਅਦ ਵਿਚ ਖੇਡੇ ਗਏ ਸੀਰੀਆ ਬਨਾਮ ਉਜ਼ਬੇਕਿਸਤਾਨ ਮੈਚ ਦੇ ਨਤੀਜੇ ਦੀ ਉਡੀਕ ਕਰਨੀ ਪਈ।ਸੀਰੀਆ ਦੀ ਉਜ਼ਬੇਕਿਸਤਾਨ ਤੋਂ 0-3 ਨਾਲ ਹਾਰ ਦੇ ਨਾਲ ਭਾਰਤ ਗਰੁੱਪ ‘ਬੀ’ ਵਿਚ ਦੂਜੇ ਸਥਾਨ ‘ਤੇ ਰਿਹਾ ਅਤੇ ਅੱਠ ਗਰੁੱਪਾਂ ਵਿਚ ਸੱਤ ਸਭ ਤੋਂ ਵਧੀਆ ਉਪ ਜੇਤੂ ਟੀਮਾਂ ਵਿਚੋਂ ਇਕ ਦੇ ਰੂਪ ਵਿਚ 20 ਸਾਲਾਂ ਬਾਅਦ ਏ.ਐਫ.ਸੀ. ਅੰਡਰ-20 ਏਸ਼ੀਅਨ ਕੱਪ ਮੁੱਖ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ। ਭਾਰਤ ਨੇ ਆਖਰੀ ਵਾਰ 2006 ਵਿਚ ਏ.ਐਫ.ਸੀ. ਅੰਡਰ-20 ਏਸ਼ੀਅਨ ਕੱਪ ਮੁੱਖ ਟੂਰਨਾਮੈਂਟ ਵਿਚ ਖੇਡਿਆ ਸੀ।