04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕੌਂਸਲਰ ਜਗਜੀਤ ਸਿੰਘ ਨੇ ਇਕ ਦਿਨ ’ਚ 2 ਮੈਰਾਥਨ ਦੌੜ ਕੇ ਰਚਿਆ ਇਤਿਹਾਸ

ਲੰਡਨ, 4 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਮਾਜ ਸੇਵਾ ਕਰਨ ਦਾ ਵੀ ਆਪੋ ਆਪਣਾ ਢੰਗ ਹੁੰਦਾ ਹੈ, ਬੀਤੇ ਕਈ ਵਰ੍ਹਿਆਂ ਤੋਂ ਲਗਾਤਾਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਲਈ ਮੈਰਾਥਨ ਦੌੜ ਰਹੇ ਕੌਂਸਲਰ ਜਗਜੀਤ ਸਿੰਘ ਨੇ ਬੀਤੇ ਦਿਨੀ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਇਕ ਦਿਨ ਵਿਚ ਦੋ ਮੈਰਾਥਨ ਦੌੜੀਆਂ ਹਨ।

Ad Position 21
No active advertisement
ਅਜੀਤ ਡੈਸਕ 05-10-2026

ਲੰਡਨ, 4 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਮਾਜ ਸੇਵਾ ਕਰਨ ਦਾ ਵੀ ਆਪੋ ਆਪਣਾ ਢੰਗ ਹੁੰਦਾ ਹੈ, ਬੀਤੇ ਕਈ ਵਰ੍ਹਿਆਂ ਤੋਂ ਲਗਾਤਾਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਲਈ ਮੈਰਾਥਨ ਦੌੜ ਰਹੇ ਕੌਂਸਲਰ ਜਗਜੀਤ ਸਿੰਘ ਨੇ ਬੀਤੇ ਦਿਨੀ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਇਕ ਦਿਨ ਵਿਚ ਦੋ ਮੈਰਾਥਨ ਦੌੜੀਆਂ ਹਨ। ਜਗਜੀਤ ਸਿੰਘ ਨੇ ਕਿਹਾ ਕਿ ਇਹ ਮੈਰਾਥਨ ਹਿਲਿੰਗਡਨ ਕੌਂਸਲ ਦੇ ਮੇਅਰ ਦੀ ਚੈਰਿਟੀ ਹਿਲਿੰਗਡਨ ਆਰਟਿਸਟਿਕ ਕੇਅਰ ਐਂਡ ਸਪੋਰਟ ਸੰਸਥਾ ਦੀ ਮਾਲੀ ਸਹਾਇਤਾ ਕਰਨ ਲਈ ਦੌੜੀ ਹੈ।ਇਹ ਸੰਸਥਾ ਸਿੱਖਿਆ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਕੰਮ ਕਰਦੀ ਹੈ। ਇਹ ਮੈਰਾਥਨ ਫੌਨਿਕਸ ਰਨਿੰਗ ਆਰਗੇਨਾਈਜ਼ੇਸ਼ਨ ਵਲੋਂ ਵਾਲਟਨ ਰਨਿੰਗ ਐਥਲੈਟਿਕ ਕਲੱਬ ਦੇ ਸਹਿਯੋਗ ਨਾਲ ਕਰਵਾਈ ਗਈ। ਜ਼ਿਕਰਯੋਗ ਹੈ ਕਿ ਸੱਤ ਦਿਨਾਂ ਵਿਚ ਸੱਤ ਮਹਾਂਦੀਪਾਂ ਵਿਚ ਸੱਤ ਮੈਰਾਥਨ ਦੌੜ੍ਹ ਕੇ ਇਤਿਹਾਸ ਰਚਣ ਵਾਲੇ ਜਗਜੀਤ ਸਿੰਘ ਦੀ 84 ਕਿਲੋਮੀਟਰ ਦੀਆਂ ਦੋ ਮੈਰਾਥਨ ਦੌੜਨੀਆਂ ਵੀ ਇੱਕ ਵੱਡੀ ਪ੍ਰਾਪਤੀ ਹੈ। ਉਹ ਹੁਣ ਤੱਕ 600 ਤੋਂ ਵੱਧ ਮੈਰਾਥਨ ਦੌੜ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਬਾਬਾ ਮੁਕੰਦ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਗਤਕਾ ਤੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਤਗਮੇ ਅਗਲੀ ਖ਼ਬਰ ਵਿਆਹ ਲਈ ਹਜ਼ਾਰਾਂ ਜੋੜਿਆਂ ਦੀ ਪਸੰਦ ਬਣਿਆ ਸਕਾਟਲੈਂਡ
Ad Position 24