19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨਵੇਂ ਸਾਲ ਦੀ ਆਮਦ 'ਤੇ ਇੰਗਲੈਂਡ 'ਚ ਹੋਈ ਭਾਰੀ ਬਰਫ਼ਬਾਰੀ

Ad Position 21
No active advertisement
ਅਜੀਤ ਡੈਸਕ 03-01-2026
*ਠੰਡ ਨੇ ਫੜਿਆ ਜ਼ੋਰ, ਸੜਕੀ ਆਵਾਜਾਈ ਤੇ ਕੰਮਕਾਰ ਹੋਏ ਪ੍ਰਭਾਵਿਤ
ਲੈਸਟਰ (ਇੰਗਲੈਂਡ), 2 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ 'ਚ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਸਰਦੀ ਨਾਲ ਹੋਈ ਹੈ | ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬਰਫ਼ਬਾਰੀ, ਪਾਲੇ ਤੇ ਬਰਫ਼ੀਲੀ ਹਵਾ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ | ਅੱਜ ਇੰਗਲੈਂਡ ਦੇ ਕਈ ਇਲਾਕਿਆਂ 'ਚ ਦਿਨ ਦੇ ਸਮੇਂ ਹਲਕੀ ਤੋਂ ਛਿਟਪੁੱਟ ਬਰਫ਼ਬਾਰੀ ਦਰਜ ਕੀਤੀ ਗਈ, ਜਿਸ ਨਾਲ ਸੜਕਾਂ 'ਤੇ ਫਿਸਲਣ ਤੇ ਆਵਾਜਾਈ 'ਚ ਰੁਕਾਵਟਾਂ ਪੈਦਾ ਹੋਈਆਂ | ਮÏਸਮ ਵਿਭਾਗ ਮੁਤਾਬਕ ਸਕਾਟਲੈਂਡ 'ਚ ਹਾਲਾਤ ਸਭ ਤੋਂ ਗੰਭੀਰ ਬਣੇ ਹੋਏ ਹਨ, ਜਿੱਥੇ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ | ਇਥੇ ਐਂਬਰ ਅਲਰਟ ਲਾਗੂ ਹੈ, ਜਦਕਿ ਇੰਗਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਦੇ ਕਈ ਹਿੱਸਿਆਂ 'ਚ ਪੀਲੀ ਚੇਤਾਵਨੀ ਜਾਰੀ ਰਹੇਗੀ | ਅਨੁਮਾਨ ਹੈ ਕਿ ਸਕਾਟਲੈਂਡ ਦੇ ਕੁਝ ਪਹਾੜੀ ਅਤੇ ਪੇਂਡੂ ਇਲਾਕਿਆਂ 'ਚ 40 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ | ਇੰਗਲੈਂਡ ਦੇ ਮਿਡਲੈਂਡਜ਼, ਉੱਤਰੀ ਇਲਾਕਿਆਂ ਤੇ ਕੁਝ ਦੱਖਣੀ ਹਿੱਸਿਆਂ 'ਚ ਅੱਜ ਦਿਨ ਦੌਰਾਨ ਹਲਕੀ ਬਰਫ਼ਬਾਰੀ ਅਤੇ ਬਰਫ਼ੀਲੀ ਬੂੰਦਾਬਾਂਦੀ ਵੇਖਣ ਨੂੰ ਮਿਲੀ | ਮੌਸਮ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਰਾਤ ਦੇ ਸਮੇਂ ਤਾਪਮਾਨ ਹੋਰ ਡਿੱਗਣ ਕਾਰਨ ਕਾਲੀ ਬਰਫ਼ ਬਣ ਸਕਦੀ ਹੈ, ਜੋ ਡਰਾਈਵਰਾਂ ਅਤੇ ਪੈਦਲ ਯਾਤਰੀਆਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ | ਠੰਡੇ ਮÏਸਮ ਕਾਰਨ ਸੜਕ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ | ਕੁਝ ਇਲਾਕਿਆਂ 'ਚ ਬੱਸਾਂ ਤੇ ਰੇਲਗੱਡੀਆਂ ਦੀ ਰਫ਼ਤਾਰ ਘਟਾਈ ਗਈ ਹੈ, ਜਦਕਿ ਹਵਾਈ ਅੱਡਿਆਂ 'ਤੇ ਵੀ ਯਾਤਰੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ | ਸਥਾਨਕ ਪ੍ਰਸ਼ਾਸਨ ਵੱਲੋਂ ਸੜਕਾਂ 'ਤੇ ਨਮਕ ਛਿੜਕਾਅ ਤੇ ਐਮਰਜੈਂਸੀ ਸੇਵਾਵਾਂ ਨੂੰ ਤਿਆਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ |


Ad Position 22
No active advertisement
ਪਿਛਲੀ ਖ਼ਬਰ ਨਵਾਂ ਸਾਲ ਚੜਦਿਆਂ ਹੀ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨ ਲੱਗੇ ਅਗਲੀ ਖ਼ਬਰ 14ਵੀਂ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ 'ਚੋਂ ਪੰਜਾਬ ਦੀ ਟੀਮ ਬਾਹਰ ਹੋਣ ਕਿਨਾਰੇ
Ad Position 24