11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਮਮਦਾਨੀ ਵਲੋਂ ਸਾਬਕਾ ਮੇਅਰ ਵਲੋਂ ਜਾਰੀ ਕਈ ਆਦੇਸ਼ ਰੱਦ 2 ਆਦੇਸ਼ ਇਜ਼ਰਾਈਲ ਨਾਲ ਸੰਬੰਧਿਤ <br/>

Ad Position 21
No active advertisement
ਅਜੀਤ ਡੈਸਕ 04-01-2026
ਸੈਕਰਾਮੈਂਟੋ, 3 ਜਨਵਰੀ (ਹੁਸਨ ਲੜੋਆ ਬੰਗਾ)-ਨਿਊਯਾਰਕ ਸ਼ਹਿਰ ਦੇ ਮੇਅਰ ਜੋਹਰਨ ਮਮਦਾਨੀ ਨੇ ਅਹੁੱਦਾ ਸੰਭਾਲਣ ਉਪਰੰਤ ਪਹਿਲੇ ਦਿਨ ਉਨਾਂ ਸਾਰੇ ਆਦੇਸ਼ਾਂ ਉਪਰ ਲਕੀਰ ਫੇਰ ਦਿੱਤੀ ਜੋ ਸਾਬਕਾ ਮੇਅਰ ਏਰਿਕ ਐਡਮਜ ਨੇ 26 ਸਤੰਬਰ 2024 'ਚ ਆਪਣੇ ਉਪਰ ਲੱਗੇ ਭਿ੍ਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਜਾਰੀ ਕੀਤੇ ਸਨ | ਇਨਾਂ 'ਚ 2 ਆਦੇਸ਼ ਇਜਰਾਈਲ ਨਾਲ ਸੰਬੰਧਿਤ ਹਨ ਜਿਨਾਂ ਨੂੰ ਮਮਦਾਨੀ ਨੇ ਰੱਦ ਕਰ ਦਿੱਤਾ | ਮਮਦਾਨੀ ਨੇ ਸਾਬਕਾ ਮੇਅਰ ਐਡਮਜ ਵੱਲੋਂ ਜਾਰੀ ਉਹ ਆਦੇਸ਼ ਰੱਦ ਕਰ ਦਿੱਤਾ ਜਿਸ ਤਹਿਤ ਸ਼ਹਿਰ ਦੀਆਂ ਏਜੰਸੀਆਂ ਉਪਰ ਇਜਰਾਈਲ ਦਾ ਬਾਈਕਾਟ ਕਰਨ ਉਪਰ ਰੋਕ ਲਾਈ ਗਈ ਸੀ | ਮਮਦਾਨੀ ਨੇ ਇੰਟਰਨੈਸ਼ਨਲ ਹੋਲੋਕਾਸਟ ਰਿਮੈਂਬਰੈਂਸ ਅਲਾਇੰਸ ਦੀ ਯਹੂਦੀਆਂ ਵਿਰੋਧੀ ਪ੍ਰੀਭਾਸ਼ਾ ਅਪਣਾਉਣ ਬਾਰੇ ਜਾਰੀ ਆਦੇਸ਼ ਵੀ ਰੱਦ ਕਰ ਦਿੱਤਾ | ਹਾਲਾਂਕਿ ਮਮਦਾਨੀ ਨੇ ਐਡਮਜ ਵੱਲੋਂ ਯਹੂਦੀ ਵਿਰੋਧੀਆਂ ਨਾਲ ਮੁਕਾਬਲੇ ਲਈ ਮਈ 'ਚ ਸ਼ੁਰੂ ਕੀਤੇ ਨਵੇਂ ਦਫਤਰ ਨੂੰ ਕਾਇਮ ਰੱਖਿਆ ਹੈ | ਡੈਮੋਕਰੈਟਿਕ ਸੋਸਲਿਸਟ ਆਗੂ ਮਮਦਾਨੀ ਜੋ ਮੇਅਰ ਦੀ ਚੋਣ ਜਿੱਤ ਕੇ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਮਾਨ ਮੇਅਰ ਬਣੇ ਹਨ, ਫਲਸਤੀਨੀ ਹੱਕਾਂ ਦੇ ਅਲੰਬਰਦਾਰ ਹਨ | ਮਮਦਾਨੀ ਪਹਿਲਾਂ ਹੀ ਬਾਈਕਾਟ, ਡਿਵੈਸਟਮੈਂਟ, ਸੈਂਕਸ਼ਨਜ ( ਬੀ.ਡੀ.ਐਸ.) ਮੂਵਮੈਂਟ ਦਾ ਸਮਰਥਨ ਕਰ ਚੁੱਕੇ ਹਨ ਜਿਸ ਦਾ ਮਕਸਦ ਫਲਸਤੀਨੀਆਂ ਦੇ ਮੁੱਦੇ 'ਤੇ ਇਜਰਾਈਲ ਨੂੰ ਮਿਲਦੇ ਕੌਮਾਂਤਰੀ ਸਰਮਥਨ ਨੂੰ ਰੋਕਣਾ ਹੈ | ਮੂਵਮੈਂਟ ਵੱਲੋਂ ਇਜਰਾਈਲ ਉਪਰ ਕੌਮਾਂਤਰੀ ਆਰਥਕ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ | ਮਮਦਾਨੀ ਨੇ ਮੇਅਰ ਦੀ ਚੋਣ ਤੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਏਰਿਕ ਐਡਮਜ ਵੱਲੋਂ ਜਾਰੀ ਸਾਰੇ ਆਦੇਸ਼ਾਂ ਉਪਰ ਪੁਨਰ ਵਿਚਾਰ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਉੱਤਰਾਖੰਡ ਦੇ ਚਮੋਲੀ ਵਿਖੇ ਨੀਤੀ ਘਾਟੀ 'ਚ ਹੋਈ ਪਹਿਲੀ ਬਰਫ਼ਬਾਰੀ ਦਾ ਮਨਮੋਹਕ ਦਿ੍ਸ਼ | <br/> ਅਗਲੀ ਖ਼ਬਰ ਸਿੱਖ ਟੈਕਸੀ ਡਰਾਈਵਰ ਬਣਿਆ ਗਰਭਵਤੀ ਔਰਤ ਲਈ ਮਸੀਹਾ
Ad Position 24