ਲੰਡਨ, 3 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਭਰ ਦੇ 400 ਤੋਂ ਵੱਧ ਵੱਖ-ਵੱਖ ਸੰਸਦ ਮੈਂਬਰਾਂ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਪਿਛਲੇ ਕੁਝ ਹਫ਼ਤਿਆਂ 'ਚ ਹਲਕੇ ਦੇ ਲੋਕਾਂ ਵੱਲੋਂ ਸੈਂਕੜੇ ਪੱਤਰ ਭੇਜੇ ਗਏ ਹਨ ਜਿਨ੍ਹਾਂ 'ਚ ਉਨ੍ਹਾਂ ਨੇ ਜਗਤਾਰ ਸਿੰਘ ਜÏਹਲ ਦੀ ਰਿਹਾਈ ਤੇ ਵਤਨ ਵਾਪਸੀ ਨੂੰ ਯਕੀਨੀ ਬਣਾਉਣ ਲਈ ਭਾਰਤ 'ਤੇ ਕੂਟਨੀਤਕ ਦਬਾਅ ਵਧਾਉਣ ਲਈ ਪ੍ਰਧਾਨ ਮੰਤਰੀ ਤੇ ਵਿਦੇਸ਼ ਸਕੱਤਰ 'ਤੇ ਦਬਾਅ ਪਾਉਣ ਦੀ ਅਪੀਲ ਕੀਤੀ ਗਈ ਹੈ | ਯੂ.ਕੇ. ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਜਗਤਾਰ ਨੂੰ ਮਨਮਾਨੇ ਢੰਗ ਨਾਲ ਨਜ਼ਰਬੰਦ ਰੱਖਿਆ ਗਿਆ ਹੈ | ਦੂਜੇ ਪਾਸੇ 4 ਮਾਰਚ 2025 ਨੂੰ ਜਗਤਾਰ ਦੇ ਇਕ ਮਾਮਲੇ ਵਿੱਚੋਂ ਬਰੀ ਹੋਣ ਤੋਂ ਬਾਅਦ ਉਮੀਦ ਕੀਤੀ ਜਾਂਦੀ ਹੈ ਕਿ ਬਾਕੀ ਕੇਸ ਵੀ ਨਹੀਂ ਟਿਕਣਗੇ ਕਿਉਂਕਿ ਉਸਦੇ ਵਿਰੁੱਧ ਖ਼ਤਮ ਹੋਏ ਕੇਸ ਅਧਾਰਿਤ ਹੀ ਹੋਰ 8 ਕੇਸ ਹਨ | ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪਿਛਲੇ ਸਾਲ ਜੁਲਾਈ 'ਚ ਯੂ.ਕੇ. 'ਚ ਆਪਣੇ ਭਾਰਤੀ ਹਮਰੁਤਬਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਗਤਾਰ ਦਾ ਮਾਮਲਾ ਉਠਾਇਆ ਸੀ ਜਦੋਂ ਦੋਵਾਂ ਦੇਸ਼ਾਂ ਨੇ ਇਕ ਵਪਾਰ ਸਮਝÏਤੇ 'ਤੇ ਦਸਤਖਤ ਕੀਤੇ ਸਨ ਤੇ ਫਿਰ ਅਕਤੂਬਰ 'ਚ ਭਾਰਤ ਦੌਰੇ ਮੌਕੇ ਵੀ ਕੀਰ ਸਟਾਰਮਰ ਨੇ ਜੱਗੀ ਦਾ ਮਾਮਲਾ ਉਠਾਇਆ ਸੀ | 1 ਦਸੰਬਰ ਨੂੰ ਯਵੇਟ ਕੂਪਰ ਤੇ ਜਗਤਾਰ ਦੇ ਭਰਾ ਗੁਰਪ੍ਰੀਤ ਸਿੰਘ ਜÏਹਲ ਨੇ ਮੁਲਾਕਾਤ ਕੀਤੀ | ਸਿੱਖ ਫੈਡਰੇਸ਼ਨ (ਯੂ.ਕੇ.) ਦੇ ਦਬਿੰਦਰਜੀਤ ਸਿੰਘ ਓ.ਬੀ.ਈ. ਨੇ ਕਿਹਾ ਕਿ ਕੀਰ ਸਟਾਰਮਰ ਤੇ ਯਵੇਟ ਕੂਪਰ ਜਾਣਦੇ ਹਨ ਕਿ ਭਾਰਤੀ ਅਧਿਕਾਰੀਆਂ ਨੇ 4 ਮਾਰਚ ਨੂੰ ਜਗਤਾਰ ਦੀ ਬਰੀ ਹੋਣ ਵਿਰੁੱਧ ਅਪੀਲ ਨਹੀਂ ਕੀਤੀ | ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਹੋਰ 8 ਮਾਮਲਿਆਂ ਦੀ ਸੁਣਵਾਈ ਤੇਜ਼ ਕਰਨ ਲਈ ਵੀ ਬੇਨਤੀ ਕੀਤੀ ਗਈ ਹੈ ਪਰ ਅੱਜ ਤੱਕ ਜਗਤਾਰ ਵਿਰੁੱਧ ਇਸਤਗਾਸਾ ਪੱਖ ਵੱਲੋਂ ਇਕ ਵੀ ਗਵਾਹ ਨੂੰ ਬੁਲਾਇਆ ਨਹੀਂ ਗਿਆ ਹੈ | ਉਹਨਾਂ ਕਿਹਾ ਕਿ 4 ਮਾਰਚ 2025 ਤੋਂ ਲੈ ਕੇ ਹੁਣ ਤੱਕ 15 ਸੁਣਵਾਈਆਂ ਹੋ ਚੁੱਕੀਆਂ ਹਨ | ਲੇਕਿਨ ਬਰਤਾਨਵੀ ਸਰਕਾਰ ਦੀ ਢਿੱਲਮੱਠ ਕਾਰਨ ਭਾਰਤ ਗੰਭੀਰਤਾ ਨਾਲ ਨਹੀਂ ਲੈ ਰਿਹਾ |