ਮੁੰਬਈ, 4 ਜਨਵਰੀ (ਇੰਟ.)-ਟੀਵੀ ਅਦਾਕਾਰ ਜੈ ਭਾਨੁਸ਼ਾਲੀ ਤੇ ਅਦਾਕਾਰਾ ਮਾਹੀ ਵਿਜ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ | ਜੈ ਨੇ ਸੋਸ਼ਲ ਮੀਡੀਆ ਰਾਹੀਂ ਇਸ ਫੈਸਲੇ ਦਾ ਐਲਾਨ ਕੀਤਾ | ਉਸਨੇ ਇਕ ਅਧਿਕਾਰਤ ਬਿਆਨ ਸਾਂਝਾ ਕਰਕੇ ਇਸ ਫੈਸਲੇ ਦੀ ਪੁਸ਼ਟੀ ਕੀਤੀ | ਜੈ ਤੇ ਮਾਹੀ ਨੇ ਇੰਸਟਾਗ੍ਰਾਮ 'ਤੇ ਇਕ ਸਾਂਝਾ ਬਿਆਨ ਪੋਸਟ ਕੀਤਾ | ਇਸ 'ਚ ਕਿਹਾ ਗਿਆ ਕਿ ਅੱਜ, ਅਸੀਂ ਜ਼ਿੰਦਗੀ 'ਚ ਵੱਖੋ-ਵੱਖਰੇ ਰਸਤੇ ਚੁਣ ਰਹੇ ਹਾਂ, ਪਰ ਅਸੀਂ ਇਕ ਦੂਜੇ ਦਾ ਸਮਰਥਨ ਕਰਦੇ ਰਹਾਂਗੇ | ਜੋੜੇ ਨੇ ਬਿਆਨ 'ਚ ਆਪਣੇ ਬੱਚਿਆਂ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ, ਤਾਰਾ, ਖੁਸ਼ੀ ਤੇ ਰਾਜਵੀਰ ਦੇ ਚੰਗੇ ਮਾਪੇ ਤੇ ਚੰਗੇ ਦੋਸਤ ਬਣੇ ਰਹਾਂਗੇਸ਼ | ਅਸੀਂ ਉਨ੍ਹਾਂ ਲਈ ਜੋ ਸਹੀ ਹੈ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ |