17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਟਰੰਪ ਵਲੋਂ ਅਮਰੀਕਾ 'ਚ ਲਾਭ ਪ੍ਰਾਪਤ ਕਰਨ ਵਾਲੇ ਪ੍ਰਵਾਸੀਆਂ ਦੇ ਦੇਸ਼ਾਂ ਦੀ ਸੂਚੀ ਜਾਰੀ <br/>

Ad Position 21
No active advertisement
ਅਜੀਤ ਡੈਸਕ 05-01-2026
ਨਿਊਯਾਰਕ/ਵਾਸ਼ਿੰਗਟਨ, 4 ਜਨਵਰੀ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਪਾਕਿਸਤਾਨ, ਭੂਟਾਨ, ਚੀਨ, ਬੰਗਲਾਦੇਸ਼ ਤੇ ਨਿਪਾਲ ਸਮੇਤ ਕਈ ਦੇਸ਼ਾਂ ਦੀ ਸੂਚੀ ਜਾਰੀ ਕੀਤੀ, ਜਿਸ 'ਚ ਇਨ੍ਹਾਂ ਦੇਸ਼ਾਂ ਦੇ ਪ੍ਰਵਾਸੀਆਂ ਵਲੋਂ ਪ੍ਰਾਪਤ ਭਲਾਈ ਤੇ ਸਹਾਇਤਾ ਦੀਆਂ ਦਰਾਂ ਨੂੰ ਉਜਾਗਰ ਕੀਤਾ ਗਿਆ ਹੈ | ਹਾਲਾਂਕਿ, ਭਾਰਤ ਇਸ ਸੂਚੀ 'ਚ ਸ਼ਾਮਲ ਨਹੀਂ ਹੈ | 'ਮੂਲ ਦੇਸ਼ ਵਲੋਂ ਪ੍ਰਵਾਸੀ ਭਲਾਈ ਪ੍ਰਾਪਤਕਰਤਾ ਦਰਾਂ' ਸਿਰਲੇਖ ਵਾਲੀ ਸੂਚੀ 'ਚ ਦੁਨੀਆ ਭਰ ਦੇ ਲਗਭਗ 120 ਦੇਸ਼ ਤੇ ਖੇਤਰ ਸ਼ਾਮਲ ਹਨ ਜਿਨ੍ਹਾਂ ਦੇ ਪ੍ਰਵਾਸੀਆਂ ਨੂੰ ਅਮਰੀਕਾ 'ਚ ਸਹਾਇਤਾ ਮਿਲਦੀ ਹੈ | ਸੂਚੀ 'ਚ ਬੰਗਲਾਦੇਸ਼ ਵੀ ਸ਼ਾਮਲ ਹੈ, ਜਿੱਥੇ 54.8 ਫ਼ੀਸਦੀ ਪ੍ਰਵਾਸੀ ਪਰਿਵਾਰਾਂ ਨੂੰ ਸਹਾਇਤਾ ਮਿਲਦੀ ਹੈ | ਇਸ ਤੋਂ ਇਲਾਵਾ ਪਾਕਿਸਤਾਨ (40.2 ਫ਼ੀਸਦੀ), ਨਿਪਾਲ (34.8 ਫ਼ੀਸਦੀ), ਚੀਨ (32.9 ਫ਼ੀਸਦੀ) ਤੇ ਇਜ਼ਰਾਈਲ/ਫਲਸਤੀਨ (25.9 ਫ਼ੀਸਦੀ), ਯੂਕਰੇਨ (42.7 ਫ਼ੀਸਦੀ) ਅਤੇ ਏਸ਼ੀਆ (ਕਿਤੇ ਹੋਰ ਵਰਗੀਕ੍ਰਿਤ ਨਹੀਂ/ਨਿਰਧਾਰਤ ਨਹੀਂ) ਸ਼ਾਮਲ ਹਨ | ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਅਮਰੀਕਾ ਦੇ ਪ੍ਰਮੁੱਖ ਨਸਲੀ ਸਮੂਹਾਂ 'ਚੋਂ ਭਾਰਤੀ-ਅਮਰੀਕੀਆਂ ਦੀ ਅÏਸਤ ਘਰੇਲੂ ਆਮਦਨ ਸਭ ਤੋਂ ਵੱਧ ਹੈ |

Ad Position 22
No active advertisement
ਪਿਛਲੀ ਖ਼ਬਰ ਸਪੈਨਿਸ਼ ਫੁੱਟਬਾਲ ਕੋਚ ਤੇ ਪਰਿਵਾਰ ਦੀ ਭਾਲ ਜਾਰੀ-ਦੂਜੀ ਲਾਸ਼ ਮਿਲੀ <br/> ਅਗਲੀ ਖ਼ਬਰ ਵੱਖ ਹੋਏ ਜੈ ਭਾਨੁਸ਼ਾਲੀ ਤੇ ਮਾਹੀ ਵਿਜ <br/>
Ad Position 24