17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸਪੈਨਿਸ਼ ਫੁੱਟਬਾਲ ਕੋਚ ਤੇ ਪਰਿਵਾਰ ਦੀ ਭਾਲ ਜਾਰੀ-ਦੂਜੀ ਲਾਸ਼ ਮਿਲੀ <br/>

Ad Position 21
No active advertisement
ਸਪੈਨਿਸ਼ ਫੁੱਟਬਾਲ ਕੋਚ ਤੇ ਪਰਿਵਾਰ ਦੀ ਭਾਲ 'ਚ ਚੱਲ ਰਹੇ ਬਚਾਅ ਕਾਰਜ, (ਸੱਜੇ) ਕੋਚ ਫਰਨਾਂਡੋ ਮਾਰਟਿਨ | <br/> 05-01-2026
ਜਕਾਰਤਾ, 4 ਜਨਵਰੀ (ਇੰਟ.)-ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਇਕ ਸੈਲਾਨੀ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ ਇਕ ਸਪੈਨਿਸ਼ ਫੁੱਟਬਾਲ ਕੋਚ ਤੇ ਉਸਦੇ 2 ਬੱਚਿਆਂ ਦੀ ਭਾਲ ਕਰ ਰਹੇ ਇੰਡੋਨੇਸ਼ੀਆਈ ਬਚਾਅ ਕਰਮਚਾਰੀਆਂ ਨੇ ਦੂਜੀ ਲਾਸ਼ ਬਰਾਮਦ ਕੀਤੀ | ਮੌਮੇਰੇ ਖੋਜ ਤੇ ਬਚਾਅ ਦਫਤਰ ਦੇ ਮੁਖੀ ਫਤੁਰ ਰਹਿਮਾਨ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਡੁੱਬਣ ਵਾਲੀ ਥਾਂ ਤੋਂ ਲਗਭਗ 2 ਕਿਲੋਮੀਟਰ ਦੂਰ ਪਦਰ ਟਾਪੂ ਦੇ ਨੇੜੇ ਪਾਣੀ 'ਚ ਲਾਸ਼ਾਂ ਬਰਾਮਦ ਕੀਤੀਆਂ | ਅਧਿਕਾਰੀਆਂ ਨੇ ਅਜੇ ਤੱਕ ਨਵੀਂ ਬਰਾਮਦ ਕੀਤੀ ਗਈ ਲਾਸ਼ ਦੀ ਪਛਾਣ ਨਹੀਂ ਕੀਤੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਇੰਡੋਨੇਸ਼ੀਆ ਦੇ ਕੋਮੋਡੋ ਨੈਸ਼ਨਲ ਪਾਰਕ 'ਚ ਛੁੱਟੀਆਂ ਮਨਾ ਰਹੇ ਇਕ ਪਰਿਵਾਰਕ ਮੈਂਬਰ ਦੀ ਹੈ | ਰਹਿਮਾਨ ਨੇ ਕਿਹਾ ਕਿ ਲਾਸ਼ ਨੂੰ ਪਛਾਣ ਲਈ ਪੂਰਬੀ ਇੰਡੋਨੇਸ਼ੀਆ ਦੇ ਇਕ ਸ਼ਹਿਰ ਲਾਬੂਆਨ ਬਾਜੋ ਦੇ ਇਕ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ | ਪਾਰਕ ਖੇਤਰ 'ਚ ਇਕ ਪਰਿਵਾਰਕ ਛੁੱਟੀਆਂ ਵੈਲੇਂਸੀਆ ਸੀ.ਐਫ. ਮਹਿਲਾ ਬੀ ਟੀਮ ਦੇ ਕੋਚ ਫਰਨਾਂਡੋ ਮਾਰਟਿਨ (44) ਲਈ ਦੁਖਦਾਈ ਹੋ ਗਈਆਂ, ਜਦੋਂ 26 ਦਸੰਬਰ ਦੀ ਸ਼ਾਮ ਨੂੰ ਇੰਜਣ ਫੇਲ੍ਹ ਹੋਣ ਤੋਂ ਬਾਅਦ ਉਸਦੀ ਕਿਸ਼ਤੀ ਪਲਟ ਗਈ | ਮਾਰਟਿਨ, ਉਸਦੀ ਪਤਨੀ, ਉਨ੍ਹਾਂ ਦੇ ਚਾਰ ਬੱਚੇ, ਚਾਰ ਚਾਲਕ ਦਲ ਦੇ ਮੈਂਬਰ ਤੇ ਇਕ ਸਥਾਨਕ ਗਾਈਡ ਕਿਸ਼ਤੀ 'ਚ ਸਵਾਰ ਸਨ |

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਤੇ ਫਰਾਂਸ ਵਲੋਂ ਸੀਰੀਆ 'ਚ ਆਈ. ਐਸ. ਆਈ. ਐਸ. ਦੇ ਸ਼ੱਕੀ ਟਿਕਾਣੇ 'ਤੇ ਹਮਲਾ <br/> ਅਗਲੀ ਖ਼ਬਰ ਟਰੰਪ ਵਲੋਂ ਅਮਰੀਕਾ 'ਚ ਲਾਭ ਪ੍ਰਾਪਤ ਕਰਨ ਵਾਲੇ ਪ੍ਰਵਾਸੀਆਂ ਦੇ ਦੇਸ਼ਾਂ ਦੀ ਸੂਚੀ ਜਾਰੀ <br/>
Ad Position 24