15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਅਮਰੀਕਾ ਨੇ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ 'ਗ੍ਰੇਟ ਅਮੈਰੀਕਨ ਰਿਕਵਰੀ ਇਨੀਸ਼ੀਏਟਿਵ' ਦੀ ਕੀਤੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 31-01-2026
ਵਾਸ਼ਿੰਗਟਨ ਡੀ. ਸੀ., 30 ਜਨਵਰੀ (ਇੰਟ.)-ਵਾਸ਼ਿੰਗਟਨ 'ਚ ਗ੍ਰੇਟ ਅਮੈਰੀਕਨ ਰਿਕਵਰੀ ਇਨੀਸ਼ੀਏਟਿਵ ਯੋਜਨਾ 'ਤੇ ਦਸਤਖਤ ਕਰਦੇ ਹੋਏ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ 'ਚ ਨਸ਼ੇ ਦੀ ਸਮੱਸਿਆ ਬਹੁਤ ਗੰਭੀਰ ਹੈ | ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਲੋਕਾਂ ਨੂੰ ਨਸ਼ੇ ਨੂੰ ਦੂਰ ਕਰਨ ਲਈ ਲੋੜੀਂਦੀ ਮਦਦ ਤੇ ਸਹਾਇਤਾ ਪ੍ਰਦਾਨ ਕਰਨਾ ਹੈ | ਇਸ ਨਵੀਂ ਪਹਿਲ ਦੇ ਤਹਿਤ, ਕੇਂਦਰ ਸਰਕਾਰ, ਰਾਜ ਸਰਕਾਰਾਂ, ਸਥਾਨਕ ਅਧਿਕਾਰੀ ਤੇ ਨਿੱਜੀ ਸੰਗਠਨ ਮਿਲ ਕੇ ਕੰਮ ਕਰਨਗੇ | ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਨਸ਼ਾ ਇਕ ਬੁਰੀ ਆਦਤ ਨਹੀਂ ਹੈ, ਸਗੋਂ ਇਕ ਬਿਮਾਰੀ ਹੈ ਤੇ ਇਸਦਾ ਇਲਾਜ ਕੀਤਾ ਜਾ ਸਕਦਾ ਹੈ | ਸਰਕਾਰ ਇਸਨੂੰ ਦੇਸ਼ ਦੀ ਸਿਹਤ, ਆਰਥਿਕਤਾ ਤੇ ਸੁਰੱਖਿਆ ਨਾਲ ਜੁੜਿਆ ਇਕ ਵੱਡਾ ਮੁੱਦਾ ਮੰਨਦੀ ਹੈ | ਟਰੰਪ ਨੇ ਕਿਹਾ ਕਿ ਸੰਅਮਰੀਕਾ 'ਚ ਹਰ ਸਾਲ ਲਗਭਗ 300,000 ਲੋਕ ਨਸ਼ੇ ਤੇ ਸ਼ਰਾਬ ਕਾਰਨ ਮਰਦੇ ਹਨ | ਉਨ੍ਹਾਂ ਕਿਹਾ ਕਿ ਅਸਲ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ | ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ 'ਚ 21 ਫ਼ੀਸਦ ਦੀ ਕਮੀ ਆਈ ਹੈ | ਰਾਸ਼ਟਰਪਤੀ ਟਰੰਪ ਨੇ ਇਸ ਕਮੀ ਦਾ ਕਾਰਨ ਸਖ਼ਤ ਸਰਹੱਦੀ ਸੁਰੱਖਿਆ ਤੇ ਵੱਡੇ ਨਸ਼ੀਲੇ ਪਦਾਰਥਾਂ ਦੇ ਸ਼ਿਪਮੈਂਟਾਂ ਨੂੰ ਜ਼ਬਤ ਕਰਨਾ ਦੱਸਿਆ | ਉਨ੍ਹਾਂ ਕਿਹਾ ਕਿ ਹੁਣ ਤੱਕ 47 ਮਿਲੀਅਨ ਤੋਂ ਵੱਧ ਫੈਂਟਾਨਿਲ ਗੋਲੀਆਂ ਤੇ ਲਗਭਗ 10,000 ਪੌਂਡ ਫੈਂਟਾਨਿਲ ਪਾਊਡਰ ਜ਼ਬਤ ਕੀਤਾ ਗਿਆ ਹੈ | ਟਰੰਪ ਦੇ ਅਨੁਸਾਰ, ਸਮੁੰਦਰ ਰਾਹੀਂ ਆਉਣ ਵਾਲੇ ਨਸ਼ਿਆਂ 'ਚ ਵੀ 97 ਫ਼ੀਸਦ ਦੀ ਗਿਰਾਵਟ ਆਈ ਹੈ |
Ad Position 22
No active advertisement
ਪਿਛਲੀ ਖ਼ਬਰ ਲੰਡਨ ਦੇ ਮੁੱਖ ਰੇਲ ਮਾਰਗ 'ਤੇ ਅੱਗ -ਯਾਤਰੀ ਸੇਵਾਵਾਂ ਠੱਪ, ਹਜ਼ਾਰਾਂ ਮੁਸਾਫ਼ਰ ਪ੍ਰਭਾਵਿਤ ਅਗਲੀ ਖ਼ਬਰ ਕੋਹਲੀ ਦਾ ਇੰਸਟਾਗ੍ਰਾਮ ਅਕਾਊਾਟ ਕੁੱਝ ਘੰਟੇ ਰਿਹਾ ਬੰਦ
Ad Position 24