ਬਾਰਡਰ 2 ਨੇ ਦਸਵੇਂ ਦਿਨ ਕਮਾਏ 22.50 ਕਰੋੜ <br/>
ਅਜੀਤ ਡੈਸਕ
03-02-2026
ਮੁੰਬਈ, 2 ਫਰਵਰੀ (ਇੰਟ.)-ਸਨੀ ਦਿਓਲ ਦੀ ਫਿਲਮ ਬਾਰਡਰ 2 ਨੂੰ ਰਿਲੀਜ਼ ਹੋਏ 10 ਦਿਨ ਹੋ ਗਏ ਹਨ | ਸੈਕਨੀਲਕ ਦੇ ਅਨੁਸਾਰ, ਫਿਲਮ ਨੇ ਆਪਣੇ ਦਸਵੇਂ ਦਿਨ, ਇਸਦੇ ਦੂਜੇ ਐਤਵਾਰ ਨੂੰ ਭਾਰਤੀ ਬਾਕਸ ਆਫਿਸ 'ਤੇ 22.50 ਕਰੋੜ ਰੁਪਏ ਕਮਾਏ | ਇਸ ਨਾਲ ਫਿਲਮ ਦੀ ਕੁੱਲ ਕਮਾਈ 275.25 ਕਰੋੜ ਹੋ ਗਈ ਹੈ |ਇਸ ਫਿਲਮ ਨੇ ਪਠਾਨ ਤੇ ਕੇ.ਜੀ.ਐਫ. 2 ਨੂੰ ਪਛਾੜ ਦਿੱਤਾ ਹੈ | ਸ਼ਾਹਰੁਖ ਖਾਨ ਦੀ ਪਠਾਨ ਨੇ 10ਵੇਂ ਦਿਨ ਹਿੰਦੀ, ਤਾਮਿਲ ਤੇ ਤੇਲਗੂ 'ਚ ਮਿਲ ਕੇ 14 ਕਰੋੜ ਕਮਾਏ, ਜਦੋਂ ਕਿ ਹਿੰਦੀ 'ਚ ਸਿਰਫ 13.5 ਕਰੋੜ ਕਮਾਏ ਸਨ | ਇਸੇ ਤਰ੍ਹਾਂ ਯਸ਼ ਦੀ ਕੇ.ਜੀ.ਐਫ. 2 ਨੇ ਵੀ ਆਪਣੇ 10ਵੇਂ ਦਿਨ ਹਿੰਦੀ 'ਚ ਸਿਰਫ 18.25 ਕਰੋੜ ਕਮਾਏ ਸਨ |