ਹਿਊਸਟਨ (ਅਮਰੀਕਾ), 2 ਫਰਵਰੀ (ਪੀ.ਟੀ.ਆਈ.)-ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਨੇ ਐਲਾਨ ਕੀਤਾ ਹੈ ਕਿ ਭਾਰਤੀ ਮੂਲ ਦੇ ਜਲਵਾਯੂ ਵਿਗਿਆਨੀ ਵੀਰਭਦਰਨ ਰਾਮਨਾਥਨ ਨੂੰ ਧਰਤੀ ਵਿਗਿਆਨ 'ਚ 2026 ਦਾ ਕ੍ਰਾਫੋਰਡ ਪੁਰਸਕਾਰ ਦਿੱਤਾ ਜਾਵੇਗਾ | ਧਰਤੀ ਵਿਗਿਆਨ ਦਾ ਨੋਬਲ ਵਜੋਂ ਜਾਣਿਆ ਜਾਂਦਾ ਇਹ ਵੱਕਾਰੀ ਪੁਰਸਕਾਰ, ਰਾਮਨਾਥਨ ਨੂੰ ਸੁਪਰ-ਪ੍ਰਦੂਸ਼ਕਾਂ ਤੇ ਵਾਯੂਮੰਡਲੀ ਭੂਰੇ ਬੱਦਲਾਂ 'ਤੇ ਦਹਾਕਿਆਂ ਤੋਂ ਚੱਲੀ ਆ ਰਹੀ ਖੋਜ ਲਈ ਮਾਨਤਾ ਦਿੰਦਾ ਹੈ, ਜਿਸ ਨੇ ਗਲੋਬਲ ਵਾਰਮਿੰਗ ਦੀ ਸਮਝ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ | 82 ਸਾਲਾ ਰਾਮਨਾਥਨ ਨੇ 1975 'ਚ ਨਾਸਾ 'ਚ ਕੰਮ ਕਰਦੇ ਹੋਏ ਇਕ ਇਤਿਹਾਸਕ ਖੋਜ ਕੀਤੀ | ਉਸਨੇ ਦਿਖਾਇਆ ਕਿ ਐਰੋਸੋਲ ਤੇ ਰੈਫਿ੍ਜਰੇਸ਼ਨ 'ਚ ਵਿਆਪਕ ਤÏਰ 'ਤੇ ਵਰਤੇ ਜਾਣ ਵਾਲੇ ਕਲੋਰੋਫਲੋਰੋਕਾਰਬਨ ਕਾਰਬਨ ਡਾਈਆਕਸਾਈਡ ਨਾਲੋਂ 10,000 ਗੁਣਾ ਜ਼ਿਆਦਾ ਕੁਸ਼ਲਤਾ ਨਾਲ ਵਾਯੂਮੰਡਲ 'ਚ ਗਰਮੀ ਨੂੰ ਫਸਾਉਂਦੇ ਹਨ |