15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮੈਲਬÏਰਨ 'ਚ ਮਹਾਤਮਾ ਗਾਂਧੀ ਦਾ ਬੁੱਤ ਚੋਰੀ

Ad Position 21
No active advertisement
ਅਜੀਤ ਡੈਸਕ 03-02-2026
ਮੈਲਬÏਰਨ, 2 ਫਰਵਰੀ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਸ਼ਹਿਰ ਮੈਲਬÏਰਨ ਦੇ ਰੋਵਿਲ ਇਲਾਕੇ 'ਚ ਸਥਿਤ 'ਆਸਟ੍ਰੇਲੀਅਨ ਇੰਡੀਅਨ ਕਮਿਊਨਿਟੀ ਸੈਂਟਰ' ਤੋਂ ਮਹਾਤਮਾ ਗਾਂਧੀ ਦਾ ਕਾਂਸੀ ਦਾ ਬੁੱਤ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ ਹੈ | ਇਸ ਘਟਨਾ ਤੋਂ ਬਾਅਦ ਸਥਾਨਕ ਭਾਰਤੀ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਦਕਿ ਪੁਲਿਸ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ | ਵਿਕਟੋਰੀਆ ਪੁਲਿਸ ਅਨੁਸਾਰ ਇਹ ਵਾਰਦਾਤ ਸੋਮਵਾਰ, 12 ਜਨਵਰੀ ਦੀ ਰਾਤ ਸਮੇਂ ਵਾਪਰੀ | ਜਾਣਕਾਰੀ ਅਨੁਸਾਰ 3 ਅਣਪਛਾਤੇ ਵਿਅਕਤੀ 'ਕਿੰਗਸਲੇ ਕਲੋਜ਼' ਸਥਿਤ ਕਮਿਊਨਿਟੀ ਸੈਂਟਰ 'ਚ ਦਾਖਲ ਹੋਏ ਤੇ ਐਂਗਲ ਗ੍ਰਾਈਾਡਰ ਦੀ ਮਦਦ ਨਾਲ ਬੁੱਤ ਨੂੰ ਕੱਟ ਕੇ ਚੋਰੀ ਕਰ ਲਿਆ | ਜ਼ਿਕਰਯੋਗ ਹੈ ਕਿ ਇਹ ਬੁੱਤ ਭਾਰਤ ਸਰਕਾਰ ਵੱਲੋਂ ਆਸਟ੍ਰੇਲੀਆ 'ਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਤੋਹਫ਼ੇ ਵਜੋਂ ਦਿੱਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਛੱਡ ਕੇ ਜਾ ਰਹੇ ਲੋਕਾਂ ਦਾ ਰਿਕਾਰਡ ਰੱਖਣਾ ਜ਼ਰੂਰੀ ਅਗਲੀ ਖ਼ਬਰ ਨਿਊਜ਼ੀਲੈਂਡ 'ਚ ਸਿੱਖਾਂ ਤੇ ਭਾਰਤੀਆਂ ਲਈ ਚੁਣੌਤੀਆਂ ਵਧੀਆਂ 'ਤਮਾਕੀ' ਨੇ ਫਿਰ ਕੀਤਾ ਪ੍ਰਵਾਸ ਵਿਰੋਧੀ ਪ੍ਰਦਰਸ਼ਨ <br/...
Ad Position 24