24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਬਰਤਾਨੀਆ ਦੀ ਸੰਸਦ ਦੇ ਨਵੀਨੀਕਰਨ 'ਤੇ 40 ਅਰਬ ਪੌਂਡ ਦੀ ਲਾਗਤ ਤੇ 61 ਸਾਲ ਦਾ ਸਮਾਂ ਲੱਗ ਸਕਦਾ

Ad Position 21
No active advertisement
ਅਜੀਤ ਡੈਸਕ 06-02-2026
ਲੰਡਨ, 5 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਇਤਿਹਾਸਕ ਸੰਸਦ ਦੀ ਇਮਾਰਤ ਦੀ ਮੁਰੰਮਤ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ | ਸੰਸਦ ਦੇ ਨਵੀਨੀਕਰਨ ਨੂੰ ਲੈ ਕੇ ਸੰਸਦ ਮੈਂਬਰਾਂ ਤੇ ਲਾਰਡਜ਼ ਨੂੰ ਪੇਸ਼ ਕੀਤੇ ਗਏ ਪ੍ਰਸਤਾਵਾਂ ਦੇ ਤਹਿਤ ਲਗਭਗ 40 ਅਰਬ ਪੌਂਡ ਦੀ ਲਾਗਤ ਆ ਸਕਦੀ ਹੈ ਤੇ 61 ਸਾਲ ਦਾ ਸਮਾਂ ਲੱਗ ਸਕਦਾ ਹੈ | ਇਹ ਇਤਿਹਾਸਕ ਇਮਾਰਤ ਦੀ ਲੰਬੇ ਸਮੇਂ ਤੋਂ ਸਾਂਭ ਸੰਭਾਲ ਕਰਦੀ ਆ ਰਹੀ ਟੀਮ ਵਲੋਂ ਪੇਸ਼ ਕੀਤਾ ਗਿਆ ਇਕ ਵਿਕਲਪ ਹੈ | ਇਸਦੀ ਦੇਖਭਾਲ ਲਈ ਹਫ਼ਤੇ 'ਚ 15 ਲੱਖ ਪੌਂਡ ਦਾ ਖਰਚਾ ਆਉਂਦਾ ਹੈ | ਟੀਮ ਨੇ ਇਹ ਵੀ ਸੁਝਾਅ ਦਿੱਤਾ ਸੀ ਕਿ ਜੇ 2032 ਤੋਂ ਅਗਲੇ 24 ਸਾਲਾਂ ਤੱਕ ਸੰਸਦ ਨੂੰ ਵੈਸਟਮਿੰਸਟਰ ਪੈਲੇਸ ਤੋਂ ਬਾਹਰ ਕਰ ਦਿੱਤਾ ਜਾਵੇ ਤਾਂ ਨਵੀਨੀਕਰਨ ਯੋਜਨਾ ਦੀ ਲਾਗਤ 15.6 ਅਰਬ ਪੌਂਡ ਤੱਕ ਹੋ ਸਕਦੀ ਹੈ | ਦੋਵੇਂ ਸਦਨਾਂ ਦੇ ਮੈਂਬਰ ਇਨ੍ਹਾਂ 2 ਵਿਕਲਪਾਂ ਨੂੰ ਲੈ ਕੇ ਬਹਿਸ ਕਰਨਗੇ ਤੇ ਵੋਟ ਪਾਉਣਗੇ | ਪ੍ਰਸਤਾਵ ਮੁਤਾਬਿਕ ਜੇ ਹਾਊਸ ਆਫ਼ ਲਾਰਡਜ਼ ਨੂੰ ਇਮਾਰਤ ਤੋਂ ਬਾਹਰ ਕੱਢਿਆ ਜਾਵੇ ਤਾਂ 61 ਸਾਲ ਦੇ ਸਮੈਨ 'ਚ 39 ਅਰਬ ਪੌਂਡ ਦੀ ਲਾਗਤ ਨਾਲ ਨਵੀਨੀਕਰਨ ਹੋ ਸਕਦਾ ਹੈ | ਸੰਸਦ ਦੀ ਬਹਾਲੀ ਤੇ ਨਵੀਨੀਕਰਨ ਟੀਮ ਨੇ ਕਿਹਾ ਕਿ 2030 ਦੇ ਅੱਧ ਤੱਕ ਇਕ ਪਸੰਦੀਦਾ ਵਿਕਲਪ 'ਤੇ ਅੰਤਿਮ ਫੈਸਲਾ ਲੈਣ ਦੀ ਲੋੜ ਹੈ | ਟੀਮ ਨੇ ਸੀਮਿਤ ਸ਼ੁਰੂਆਤੀ ਕੰਮਾਂ ਲਈ 7 ਸਾਲਾਂ 'ਚ 3 ਅਰਬ ਪੌਂਡ ਤੱਕ ਖ਼ਰਚ ਦਾ ਪ੍ਰਸਤਾਵ ਰੱਖਿਆ ਹੈ | ਇਸ ਤੋਂ ਇਲਾਵਾ ਨਵੀਂ ਸੰਸਦ ਦੀ ਨਵੀਂ ਆਰਜ਼ੀ ਇਮਾਰਤ ਦੀ ਖੋਜ਼ ਸਬੰਧੀ ਵੀ ਚਰਚਾ ਹੋ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮਾਂ ਦੀ ਹੱਤਿਆ ਮਾਮਲੇ 'ਚ ਪੁੱਤ ਨੇ ਦੋਸ਼ ਕਬੂਲੇ ਅਗਲੀ ਖ਼ਬਰ ਐਮ4 ਮੋਟਰਵੇ ਹਾਦਸਾ ਮਾਮਲਾ ਅਦਾਲਤ 'ਚ ਭਾਰਤੀ ਮੂਲ ਦੀ ਮਹਿਲਾ ਪਲਵਿੰਦਰ ਢਿੱਲੋਂ ਦੀ ਮੌਤ ਦੀ ਸੁਣਵਾਈ ਜਾਰੀ
Ad Position 24