ਲੈਸਟਰ (ਇੰਗਲੈਂਡ), 5 ਫਰਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀ ਐਮ4 ਸਮਾਰਟ ਮੋਟਰਵੇ 'ਤੇ ਵਾਪਰੇ ਸੜਕ ਹਾਦਸੇ 'ਚ ਭਾਰਤੀ ਮੂਲ ਦੀ 68 ਸਾਲਾ ਮਹਿਲਾ ਪਲਵਿੰਦਰ ਢਿੱਲੋਂ ਦੀ ਮÏਤ ਨਾਲ ਸੰਬੰਧਿਤ ਮਾਮਲਾ ਅਦਾਲਤ 'ਚ ਸੁਣਵਾਈ ਹੇਠ ਆ ਗਿਆ ਹੈ | ਭਾਵੇਂ ਇਹ ਹਾਦਸਾ 7 ਮਾਰਚ 2022 ਨੂੰ ਵਾਪਰਿਆ ਸੀ ਪਰ ਮਾਮਲੇ ਦੀ ਅਦਾਲਤੀ ਕਾਰਵਾਈ ਦÏਰਾਨ ਨਵੀਂ ਜਾਣਕਾਰੀ ਸਾਹਮਣੇ ਆਉਣ ਕਾਰਨ ਇਹ ਮੁੜ ਚਰਚਾ 'ਚ ਆ ਗਿਆ ਹੈ | ਮਿਲੀ ਜਾਣਕਾਰੀ ਮੁਤਾਬਕ ਪਲਵਿੰਦਰ ਢਿੱਲੋਂ ਆਪਣੀ ਧੀ ਰਾਜਪਾਲ ਡੇਨ ਨਾਲ ਨਿਸਾਨ ਮਾਈਕਰਾ ਕਾਰ 'ਚ ਯਾਤਰਾ ਕਰ ਰਹੀ ਸੀ | ਦੱਸਿਆ ਜਾਂਦਾ ਹੈ ਕਿ ਐਮ4 ਮੋਟਰਵੇ ਦੇ ਜੰਕਸ਼ਨ 11 ਤੇ 12 ਦੇ ਦਰਮਿਆਨ ਕਾਰ ਅਚਾਨਕ ਖਰਾਬ ਹੋ ਗਈ ਤੇ ਸਮਾਰਟ ਮੋਟਰਵੇ ਹੋਣ ਕਾਰਨ ਉਥੇ ਹਾਰਡ ਸ਼ੋਲਡਰ ਦੀ ਸਹੂਲਤ ਨਾ ਹੋਣ ਕਰਕੇ ਕਾਰ ਨੂੰ ਸੁਰੱਖਿਅਤ ਢੰਗ ਨਾਲ ਸੜਕ ਤੋਂ ਹਟਾਇਆ ਨਹੀਂ ਜਾ ਸਕਿਆ | ਅਦਾਲਤ 'ਚ ਪੇਸ਼ ਕੀਤੀ ਜਾਣਕਾਰੀ ਅਨੁਸਾਰ ਕਾਰ ਲਗਭਗ 6 ਮਿੰਟ ਤੱਕ ਤੇਜ਼ ਲੇਨ 'ਚ ਖੜ੍ਹੀ ਰਹੀ ਤੇ ਇਸ ਦÏਰਾਨ ਕਈ ਵਾਹਨ ਉਸ ਤੋਂ ਬਚਦੇ ਹੋਏ ਲੰਘਦੇ ਰਹੇ | ਇਸੇ ਸਮੇਂ ਇਕ ਗ੍ਰੇ ਰੰਗ ਦੀ ਫੋਰਡ ਟ੍ਰਾਂਜ਼ਿਟ ਕਨੈਕਟ ਕੰਮਕਾਜੀ ਵੈਨ ਨੇ ਕਾਰ ਦੇ ਪਿੱਛੇ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਪਲਵਿੰਦਰ ਢਿੱਲੋਂ ਦੀ ਮÏਕੇ 'ਤੇ ਹੀ ਮÏਤ ਹੋ ਗਈ ਸੀ | ਜਾਂਚ ਏਜੰਸੀਆਂ ਮੁਤਾਬਕ ਵੈਨ ਚਾਲਕ ਬੈਰੀ ਓ'ਸੁਲੀਵਨ 'ਤੇ ਲਾਪਰਵਾਹ ਡਰਾਈਵਿੰਗ ਨਾਲ ਮÏਤ ਦਾ ਕਾਰਨ ਬਣਨ ਦਾ ਦੋਸ਼ ਲਗਾਇਆ ਗਿਆ ਹੈ | ਹਾਲਾਂਕਿ ਉਸ ਨੇ ਅਦਾਲਤ 'ਚ ਆਪਣੇ ਆਪ ਨੂੰ ਬੇਦੋਸ਼ ਦੱਸਿਆ ਹੈ ਤੇ ਮਾਮਲੇ ਦੀ ਸੁਣਵਾਈ ਜਾਰੀ ਹੈ | ਅਦਾਲਤ ਵਿਚ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਲੈਸਟਰ ਪਿਕ-4