24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਮੇਲਾ ਐਡੀਲੇਡ ਦਾ ਪੋਸਟਰ 'ਟੇਸਟ ਆਫ਼ ਬਾਲੀਵੁੱਡ ਰੈਸਟੋਰੈਂਟ' 'ਚ ਰੀਲੀਜ਼ -9 ਮਈ ਨੂੰ ਹੋਵੇਗਾ ਵੇਖਣਯੋਗ ਸਮਾਗਮ

Ad Position 21
No active advertisement
ਅਜੀਤ ਡੈਸਕ 06-02-2026
ਐਡੀਲੇਡ, 5 ਫਰਵਰੀ (ਗੁਰਮੀਤ ਸਿੰਘ ਵਾਲੀਆ)-ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵੱਲੋਂ ਸਪਾਂਸਰਾਂ ਤੇ ਸਭਨਾਂ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ 'ਮੇਲਾ ਐਡੀਲੇਡ ਦਾ' ਪੋਸਟਰ ਟੇਸਟ ਆਫ਼ ਬਾਲੀਵੁੱਡ ਰੈਸਟੋਰੈਂਟ 'ਚ ਰੀਲੀਜ਼ ਕੀਤਾ ਗਿਆ | ਇਹ ਮੇਲਾ ਐਡੀਲੇਡ ਸ਼ਹਿਰ ਦੇ ਯਾਦਗਾਰੀ ਤੇ ਪ੍ਰਸਿੱਧ ਮੇਲਿਆਂ 'ਚੋਂ ਇਕ ਮੰਨਿਆ ਜਾਂਦਾ ਹੈ | ਇਸ ਮÏਕੇ ਸੰਸਥਾ ਦੇ ਅਹੁਦੇਦਾਰ ਗੁਰਮੀਤ ਸਿੰਘ ਵਾਲੀਆ, ਅਵਤਾਰ ਸਿੰਘ ਰਾਜੂ, ਰਵਿੰਦਰ ਸਿੰਘ ਸਰਾਭਾ, ਨਿਕੇਤਨ ਆਹਲੂਵਾਲੀਆ ਤੇ ਰਣਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੇਲੇ ਦੌਰਾਨ ਹਰ ਵਰਗ ਲਈ ਮਨੋਰੰਜਨ ਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਵਿਸ਼ੇਸ਼ ਪੇਸ਼ਕਾਰੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬੱਚਿਆਂ ਦੀਆਂ ਦੌੜਾਂ ਸਵੇਰੇ 11 ਵਜੇ, ਬੱਚਿਆਂ ਦੇ ਸਧਾਰਨ ਗਿਆਨ ਸੰਬੰਧੀ ਸਰਲ ਵਿਸ਼ਿਆਂ 'ਤੇ ਸਵਾਲ ਜਵਾਬ ਹੋਣਗੇ | ਜੇਤੂਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਵਾਲੀਬਾਲ ਦੇ ਰੋਚਕ ਮੈਚ, ਕਬੱਡੀ ਦਾ ਸ਼ਾਨਦਾਰ ਪ੍ਰਦਰਸ਼ਨ, ਕੁਰਸੀ ਦÏੜ, ਰੱਸਾ ਕੱਸੀ, ਇਨਾਮ ਵੰਡ ਸਮਾਰੋਹ, ਗਿੱਧਾ, ਭੰਗੜਾ ਅਤੇ ਸੱਭਿਆਚਾਰਕ ਪ੍ਰੋਗਰਾਮ ਸਮੇਤ ਅਨੇਕਾਂ ਵੰਨਗੀਆਂ ਦੀ ਪੇਸ਼ਕਾਰੀ ਵੇਖਣਯੋਗ ਹੋਵੇਗੀ¢ ਇਸ ਦੇ ਨਾਲ ਸਥਾਨਕ ਉੱਘੇ ਕਲਾਕਾਰਾਂ ਦੇ ਨਾਲ ਨਾਲ ਪੰਜਾਬ ਦੇ ਮਸ਼ਹੂਰ ਗਾਇਕਾਂ ਤੇ ਪ੍ਰਸਿੱਧ ਡਿਊਟ ਜੋੜੀ ਵੱਲੋਂ ਲਾਈਵ ਗਾਇਕੀ ਵੀ ਪੇਸ਼ ਕੀਤੀ ਜਾਵੇਗੀ | ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਸ਼ਾਨਦਾਰ ਪੇਸ਼ਕਾਰੀ, ਦੁਰਲੱਭ ਵਸਤੂਆਂ ਦੀ ਪ੍ਰਦਰਸ਼ਨੀ ਅਤੇ ਹੋਰ ਕਈ ਆਕਰਸ਼ਣ ਵੀ ਦਰਸ਼ਕਾਂ ਲਈ ਵੇਖਣਯੋਗ ਹੋਣਗੇ | ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਪਰਿਵਾਰਾਂ ਸਮੇਤ ਮੇਲੇ 'ਚ ਸ਼ਾਮਲ ਹੋਣ ਦੀ ਨਿਮਰ ਅਪੀਲ ਕੀਤੀ ਗਈ ਹੈ | 'ਮੇਲਾ ਐਡੀਲੇਡ ਦਾ' 9 ਮਈ, ਸ਼ਨਿਚਰਵਾਰ ਨੂੰ ਐਲਸ ਪਾਰਕ, ਐਡੀਲੇਡ ਵਿੱਚ ਸਵੇਰੇ 11:00 ਵਜੇ ਤੋਂ ਰਾਤ 9:30 ਵਜੇ ਤੱਕ ਮਨਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਐਮ4 ਮੋਟਰਵੇ ਹਾਦਸਾ ਮਾਮਲਾ ਅਦਾਲਤ 'ਚ ਭਾਰਤੀ ਮੂਲ ਦੀ ਮਹਿਲਾ ਪਲਵਿੰਦਰ ਢਿੱਲੋਂ ਦੀ ਮੌਤ ਦੀ ਸੁਣਵਾਈ ਜਾਰੀ ਅਗਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਹੋਈ ਚੋਣ -ਕਰਨੈਲ ਸਿੰਘ ਕੈਲ ਪ੍ਰਧਾਨ ਬਣੇ
Ad Position 24