ਲੈਸਟਰ (ਇੰਗਲੈਂਡ), 5 ਫਰਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ 'ਚ ਇਕ ਪੁਲਿਸ ਕਰਮਚਾਰੀ ਨੂੰ ਆਪਣੇ ਪੁੱਤਰ ਦੇ ਡਰਾਈਵਿੰਗ ਟੈਸਟ 'ਚ ਫੇਲ੍ਹ ਹੋਣ ਮਗਰੋਂ ਡਰਾਈਵਿੰਗ ਸਕੂਲ ਨੂੰ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਨÏਕਰੀ ਤੋਂ ਕੱਢ ਦਿੱਤਾ ਗਿਆ ਹੈ | ਪੁਲਿਸ ਵਿਭਾਗ ਵੱਲੋਂ ਕੀਤੀ ਜਾਂਚ 'ਚ ਸਾਹਮਣੇ ਆਇਆ ਕਿ ਪੁਲਿਸ ਕਰਮਚਾਰੀ ਨੇ ਗੁੱਸੇ 'ਚ ਆ ਕੇ ਡਰਾਈਵਿੰਗ ਅਧਿਆਪਕ ਨਾਲ ਗਲਤ ਤਰੀਕੇ ਨਾਲ ਗੱਲਬਾਤ ਕੀਤੀ ਸੀ | ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕਰਮਚਾਰੀ ਦਾ ਪੁੱਤਰ ਡਰਾਈਵਿੰਗ ਟੈਸਟ ਪਾਸ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਪੁਲਿਸ ਕਰਮਚਾਰੀ ਨੇ ਡਰਾਈਵਿੰਗ ਸਕੂਲ ਨਾਲ ਸੰਪਰਕ ਕਰਕੇ ਆਪਣਾ ਗੁੱਸਾ ਜਤਾਇਆ | ਦੱਸਿਆ ਜਾਂਦਾ ਹੈ ਕਿ ਉਸ ਨੇ ਅਧਿਆਪਕ ਨੂੰ ਧਮਕੀਆਂ ਵੀ ਦਿੱਤੀਆਂ, ਜਿਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਪਹੁੰਚ ਗਈ |