ਟੋਰਾਂਟੋ, 5 ਫਰਵਰੀ (ਸਤਪਾਲ ਸਿੰਘ ਜÏਹਲ)- ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਦੇ ਲੋਕ ਅੱਜ ਉਸ ਸਮੇਂ ਹੱਕ ਬੱਕੇ ਰਹਿ ਗਏ ਜਦ ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣ ਵਾਲੇ 7 ਮÏਜੂਦਾ ਤੇ ਇਕ ਸੇਵਾਮੁਕਤ ਪੁਲਿਸ ਅਫਸਰਾਂ ਦੀ ਘਿਨਾਉਣੇ ਜੁਰਮਾਂ 'ਚ ਸ਼ਮੂਲੀਅਤ ਦੇ ਦੋਸ਼ਾਂ ਕਾਰਨ ਗਿ੍ਫਤਾਰ ਕੀਤੇ ਜਾਣ ਦੀ ਖ਼ਬਰ ਆਈ | ਜਿਨ੍ਹਾਂ 'ਚ 2 ਪੰਜਾਬੀ ਮੂਲ ਦੇ ਨਾਮ ਵੀ ਦੱਸੇ ਜਾ ਰਹੇ ਹਨ | ਇਸ ਅਪਰਾਧਿਕ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਤੇ ਹੋਰ ਗਿ੍ਫ਼ਤਾਰੀਆਂ ਹੋ ਸਕਦੀਆਂ ਹਨ ਜਦਕਿ ਕਿ ਫੋਰਸ 'ਚ 30 ਦੇ ਕਰੀਬ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ | ਮੁੱਢਲੀ ਜਾਣਕਾਰੀ ਅਨੁਸਾਰ ਗਿ੍ਫਤਾਰ ਕੀਤੇ ਗਏ ਪੌਣੀ ਦਰਜਣ ਸ਼ੱਕੀ ਅਫਸਰਾਂ ਖਿਲਾਫ ਉੱਚ ਜੇਲ੍ਹ ਅਧਿਕਾਰੀ ਨੂੰ ਕਤਲ ਕਰਵਾਉਣ ਲਈ ਭਾੜੇ ਦੇ ਕਾਤਲ ਨੂੰ ਉਸ ਦਾ ਪਤਾ ਦੇਣ, ਤਸਕਰੀ, ਕਤਲਾਂ ਦੀਆਂ ਸਾਜਿਸ਼ਾਂ, ਰਿਸ਼ਵਤਖੋਰੀ, ਆਦਿਕ ਗੰਭੀਰ ਅਪਰਾਧਿਕ ਦੋਸ਼ਾਂ ਬਾਰੇ ਵੀ ਲੱਗਾ ਹੈ | ਗਿ੍ਫਤਾਰੀ ਉਪਰੰਤ ਸ਼ੱਕੀਆਂ ਨੂੰ ਜ਼ਮਾਨਤਾਂ ਉੱਪਰ ਛੱਡਿਆ ਤੇ ਅਹੁਦਿਆਂ ਤੋਂ ਮੁਅੱਤਲ ਕੀਤਾ ਜਾ ਰਿਹਾ ਹੈ | ਇਸ ਮਾਮਲੇ ਦੀ ਜਾਂਚ ਬੀਤੇ ਸਾਲ ਜੂਨ 'ਚ ਯੌਰਕ ਪੁਲਿਸ ਦੀ ਦੇਖਰੇਖ 'ਚ ਸ਼ੁਰੂ ਕੀਤੀ ਗਈ ਸੀ ਜਿਸ 'ਚ 400 ਤੋਂ ਵੱਧ ਅਧੀਕਾਰੀ ਸ਼ਾਮਿਲ ਸਨ | ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਪੁਲਿਸ ਵਾਲਿਆਂ 'ਚ ਟਿਮੋਥੀ ਬ੍ਰਨਹਾਰਡ, ਰੌਬ੍ਰਟ ਬਲੈਕ, ਸੀਨੀਅਰ ਜÏਹਨ ਮੈਡਲੀ, ਜੂਨੀਅਰ ਜੌਹਨ ਮੈਡਲੀ, ਕਾਰਲ ਗਰੈਲਟ, ਸੌਰਬਜੀਤ ਬੇਦੀ, ਡੈਰਕ ਮੈਕਕÏਰਮਿਕ ਅੇ ਏਲੀਅਸ ਮੌਵਾਦ ਸ਼ਾਮਿਲ ਹਨ | ਜਿਨ੍ਹਾਂ 'ਚ ਇਕ ਸਿਵਲੀਅਨ ਦਲਜੀਤ ਸਿੰਘ ਵੀ ਸ਼ਮਿਲ ਦੱਸਿਆ ਗਿਆ ਹੈ | ਕੈਨੇਡਾ ਵਿਖੇ ਪੁਲਿਸ ਅਫਸਰਾਂ ਦੇ ਬੇਦਾਗ ਤੇ ਮਦਦ ਕਰਨ ਵਾਲੇ ਕਿਰਦਾਰ ਕਾਰਨ ਲੋਕ ਮਾਣ ਨਾਲ ਭਰੋਸਾ ਕਰਦੇ ਹਨ ਪਰ ਅਜਿਹੇ ਦੋਸ਼ ਲੱਗਣ ਦੀਆ ਘਟਨਾਵਾਂ ਨਾਲ ਲੋਕਾਂ ਦਾ ਭਰੋਸਾ ਤਿੜਕਦਾ ਹੈ | ਪੁਲਿਸ 'ਚ ਵੱਡੀ ਗਿਣਤੀ ਨਫਰੀ ਦੇ ਡਿੱਗੇ ਹੋਏ ਸਦਾਚਾਰ ਲਈ ਫੋਰਸ ਦੇ ਮੁਖੀ ਦੀ ਜਿੰਮੇਵਾਰੀ ਬਣਦੀ ਹੈ ਜਿਸ ਕਰਕੇ ਟੋਰਾਂਟੋ ਪੁਲਿਸ ਦੇ ਮੁਖੀ ਮਾਇਰਨ ਡੈਮਕਿਊ ਉੱਪਰ ਅਸਤੀਫ਼ਾ ਦੇਣ ਦਾ ਦਬਾਓ 'ਚ ਪੈ ਰਿਹਾ ਹੈ | ਸ੍ਰੀ ਡੈਮਕਿਊ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ | ਇਹ ਵੀ ਕਿ ਮੁਜ਼ਰਮਾਂ ਦੀ ਘੁੱਸਪੈਠ ਪੁਲਿਸ 'ਚ ਹੋ ਜਾਵੇ ਤਾਂ ਸਮਾਜ ਨੂੰ ਖਤਰਾ ਹੋਰ ਵੱਧ ਜਾਂਦਾ ਹੈ |