ਸੈਕਰਾਮੈਂਟੋ, 5 ਫਰਵਰੀ (ਹੁਸਨ ਲੜੋਆ ਬੰਗਾ)-ਲਾਅ ਇਨਫੋਰਸਮੈਂਟ ਏਜੰਸੀਆਂ ਨੇ ਚੋਰੀ ਦੇ ਮਾਮਲੇ ਵਿਚ ਕੈਲੇਫੋਰਨੀਆ ਵਾਸੀ 3 ਪੰਜਾਬੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 5 ਲੱਖ ਡਾਲਰ ਤੋਂ ਵਧ ਮੁੱਲ ਦਾ ਚੋਰੀ ਦਾ ਸਮਾਨ ਬਰਾਮਦ ਕੀਤਾ ਹੈ¢ ਗਿ੍ਫ਼ਤਾਰ ਵਿਅਕਤੀਆਂ ਵਿਚ ਅਰਸ਼ਦੀਪ ਸਿੰਘ (21) ਵਾਸੀ ਫਰੀਮਾਂਟ, ਦੀਪਿੰਦਰ ਸਿੰਘ 26, ਮਨਟਿਕਾ ਤੇ ਹਰਮਨ ਪਾਲ ਸਿੰਘ 25, ਵਾਸੀ ਲੋਡੀ ਸ਼ਾਮਿਲ ਹਨ¢ ਸਟੋਰੀ ਕਾਊਾਟੀ ਸ਼ੈਰਿਫ ਦਫ਼ਤਰ ਅਨੁਸਾਰ ਇਨ੍ਹਾਂ ਦੀ ਗਿ੍ਫ਼ਤਾਰੀ ਟਾਹੋ-ਰੇਨੋ ਸਨਅਤੀ ਸੈਂਟਰ ਤੋਂ ਚੋਰੀ ਹੋਏ 2 ਸੈਮੀ ਟਰੱਕ ਟਰਲੇਰਾਂ ਦੇ ਮਾਮਲੇ ਦੀ ਜਾਂਚ ਪੜਤਾਲ ਉਪਰੰਤ ਹੋਈ ਹੈ¢ ਇਨਾਂ ਤਿੰਨਾਂ ਨੂੰ ਚੋਰੀ ਨਾਲ ਸਬੰਧਤ ਅਪਰਾਧਕ ਦੋਸ਼ਾਂ ਤਹਿਤ ਵਾਸਹੋ ਕਾਊਾਟੀ ਜੇਲ ਵਿਚ ਭੇਜ ਦਿੱਤਾ ਗਿਆ ਹੈ¢ ਸਟੋਰੀ ਕਾਊਾਟੀ ਸ਼ੈਰਿਫ ਦਫਤਰ ਅਨੁਸਾਰ ਜਾਂਚਕਾਰਾਂ ਨੇ ਟਰੇਲਰ ਦੇ ਮਾਲਕ ਤੇ ਸਪਾਰਕਸ ਪੁਲਿਸ ਵਿਭਾਗ ਦੀ ਸਹਾਇਤਾ ਨਾਲ ਸਪਾਰਕਸ ਦੇ ਸਨਅਤੀ ਖੇਤਰ ਵਿੱਚੋਂ ਟਰਾਲੇ ਲੱਭ ਲਏ¢ ਪੁਲਿਸ ਵੱਲੋਂ ਇਨਾਂ ਟਰਾਲਿਆਂ ਉਪਰ ਨਿਗਰਾਨੀ ਰੱਖੀ ਗਈ ਅਤੇ ਜਿਉਂ ਹੀ ਇਨਾਂ ਟਰਾਲਿਆਂ ਨੂੰ ਹੋਰ ਕਿਤੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਅਫਸਰਾਂ ਵੱਲੋ ਟਰੈਫਿਕ ਰੋਕ ਕੇ ਇਨਾਂ ਤਿੰਨਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ¢