24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਭਾਰਤੀ ਅਮਰੀਕੀ ਸੰਜੇ ਟੇਲਰ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ

Ad Position 21
No active advertisement
ਅਜੀਤ ਡੈਸਕ 06-02-2026
ਸੈਕਰਾਮੈਂਟੋ, 5 ਫਰਵਰੀ (ਹੁਸਨ ਲੜੋਆ ਬੰਗਾ)-ਟਰਾਇਲ ਤੇ ਅਪੀਲ ਅਦਾਲਤਾਂ 'ਚ 2 ਦਹਾਕੇ ਦੇ ਵੀ ਵਧ ਸਮੇਂ ਤੱਕ ਜੱਜ ਵਜੋਂ ਸੇਵਾਵਾਂ ਨਿਭਾਉਣ ਵਾਲੇ ਭਾਰਤੀ-ਅਮਰੀਕੀ ਸੰਜੇ ਟੀ ਟੇਲਰ ਨੇ ਇਲੀਨੋਇਸ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ | ਰਾਜ ਦੀ ਸਰਬ ਉੱਚ ਅਦਾਲਤ ਵਿਚ ਨਿਯੁਕਤ ਹੋਣ ਵਾਲੇ ਉਹ ਪਹਿਲੇ ਭਾਰਤੀ-ਅਮਰੀਕੀ ਜੱਜ ਹਨ | ਸਹੁੰ ਚੁੱਕ ਰਸਮ ਸ਼ਿਕਾਗੋ 'ਚ ਹੋਈ ਤੇ ਉਨਾਂ ਨੂੰ ਸਹੁੰ ਮੁੱਖ ਜੱਜ ਪੀ ਸਕਾਟ ਨੇਵਿਲੇ ਨੇ ਚੁੱਕਾਈ | ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਉਨਾਂ ਦੀ ਪਤਨੀ, ਉਨਾਂ ਦੇ 3 ਬੱਚੇ ਤੇ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਵੀ ਮÏਜੂਦ ਸਨ | ਸਥਾਨਕ ਟੀ.ਵੀ. ਚੈਨਲਾਂ ਉਪਰ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ | ਸਹੁੰ ਚੁੱਕਣ ਉਪਰੰਤ ਉਨਾਂ ਕਿਹਾ ਕਿ ਮੇਰੇ ਵਿਚ ਵਿਖਾਏ ਭਰੋਸੇ ਤੇ ਵਿਸ਼ਵਾਸ਼ ਲਈ ਉਹ ਆਪਣੇ ਆਪ ਨੂੰ ਮਾਣਮੱਤਾ ਸਮਝਦੇ ਹਨ | ਉਨਾਂ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਲਈ ਕੰਮ ਕਰਨਗੇ ਕਿ ਸਾਡੀ ਨਿਆਂ ਪ੍ਰਣਾਲੀ ਹਰ ਇਕ ਨਾਲ ਨਿਰਪੱਖ ਤੇ ਸਮਾਨ ਨਿਆਂ ਕਰੇ | ਟੇਲਰ 2003 ਤੋਂ ਜੱਜ ਵਜੋਂ ਸੇਵਾਵਾਂ ਦਿੰਦੇ ਆ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸੋਨਮ ਵਾਂਗਚੁਕ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ ਅਗਲੀ ਖ਼ਬਰ ਕੈਲੀਫੋਰਨੀਆ 'ਚ ਚੋਰੀ ਦੇ ਮਾਮਲੇ 'ਚ 3 ਪੰਜਾਬੀ ਗਿ੍ਫ਼ਤਾਰ
Ad Position 24