09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਈਰਾਨ 'ਤੇ ਹਮਲਿਆਂ ਲਈ ਯੂ.ਕੇ. ਦੇ ਹਵਾਈ ਅੱਡੇ ਵਰਤਣ ਦੀ ਅਮਰੀਕਾ ਨੂੰ ਇਜਾਜ਼ਤ ਨਹੀਂ

Ad Position 21
No active advertisement
ਅਜੀਤ ਡੈਸਕ 21-02-2026
ਲੈਸਟਰ (ਇੰਗਲੈਂਡ), 20 ਫ਼ਰਵਰੀ (ਸੁਖਜਿੰਦਰ ਸਿੰਘ ਢੱਡੇ)-ਬਿ੍ਟਿਸ਼ ਸਰਕਾਰ ਨੇ ਅਮਰੀਕਾ ਨੂੰ ਇਰਾਨ ਵਿਰੁੱਧ ਸੰਭਾਵਿਤ ਸੈਨਿਕ ਕਾਰਵਾਈ ਲਈ ਯੂ.ਕੇ. ਦੇ ਰਾਇਲ ਏਅਰ ਫੋਰਸ (ਆਰ.ਏ.ਐਫ.) ਅੱਡਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ | ਇਕ ਰਿਪੋਰਟ ਅਨੁਸਾਰ ਬਰਤਾਨੀਆ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਸੈਨਿਕ ਕਾਰਵਾਈ ਲਈ ਬਿ੍ਟੇਨ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ ਤੇ ਇਸ ਵੇਲੇ ਅਜਿਹੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ | ਜਾਣਕਾਰੀ ਮੁਤਾਬਕ ਅਮਰੀਕਾ ਵੱਲੋਂ ਇਰਾਨ ਨਾਲ ਤਣਾਅ ਦੇ ਮੱਦੇਨਜ਼ਰ ਖੇਤਰ 'ਚ ਸੰਭਾਵਿਤ ਹਵਾਈ ਕਾਰਵਾਈ ਬਾਰੇ ਚਰਚਾ ਕੀਤੀ ਜਾ ਰਹੀ ਹੈ | ਇਸ ਪ੍ਰਸੰਗ 'ਚ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਅਮਰੀਕਾ ਯੂਰਪ ਵਿਚ ਮÏਜੂਦ ਆਪਣੇ ਸਾਥੀ ਦੇਸ਼ਾਂ ਦੇ ਸੈਨਿਕ ਅੱਡਿਆਂ ਦੀ ਵਰਤੋਂ ਕਰ ਸਕਦਾ ਹੈ | ਹਾਲਾਂਕਿ ਬਿ੍ਟਿਸ਼ ਸਰਕਾਰ ਨੇ ਦੱਸਿਆ ਹੈ ਕਿ ਯੂ.ਕੇ. ਦੀ ਧਰਤੀ 'ਤੇ ਮÏਜੂਦ ਅੱਡਿਆਂ ਦੀ ਵਰਤੋਂ ਬਿਨਾਂ ਸਪਸ਼ਟ ਸਹਿਮਤੀ ਨਹੀਂ ਹੋ ਸਕਦੀ | ਸਰਕਾਰੀ ਸਰੋਤਾਂ ਅਨੁਸਾਰ ਬਿ੍ਟੇਨ ਇਸ ਮਾਮਲੇ 'ਚ ਸਾਵਧਾਨ ਰੁਖ ਅਪਣਾ ਰਿਹਾ ਹੈ ਅਤੇ ਮੱਧ ਪੂਰਬ ਦੀ ਸਥਿਤੀ ਨੂੰ ਹੋਰ ਭੜਕਾਉਣ ਵਾਲੇ ਕਦਮਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ¢ ਵਿਦੇਸ਼ ਨੀਤੀ ਮਾਹਿਰਾਂ ਦਾ ਮੰਨਣਾ ਹੈ ਕਿ ਬਿ੍ਟੇਨ ਇਕ ਪਾਸੇ ਅਮਰੀਕਾ ਨਾਲ ਆਪਣੇ ਮਜ਼ਬੂਤ ਰਿਸ਼ਤਿਆਂ ਨੂੰ ਕਾਇਮ ਰੱਖਣਾ ਚਾਹੁੰਦਾ ਹੈ, ਜਦਕਿ ਦੂਜੇ ਪਾਸੇ ਖੇਤਰ ਵਿਚ ਤਣਾਅ ਵਧਣ ਤੋਂ ਵੀ ਗੁਰੇਜ਼ ਕਰ ਰਿਹਾ ਹੈ | ਰਿਪੋਰਟਾਂ ਅਨੁਸਾਰ ਅਮਰੀਕੀ ਪ੍ਰਸ਼ਾਸਨ ਇਰਾਨ ਦੇ ਮਾਮਲੇ 'ਚ ਕੜਾ ਰੁਖ ਰੱਖ ਰਿਹਾ ਹੈ | ਦੂਜੇ ਪਾਸੇ ਬਿ੍ਟਿਸ਼ ਸਰਕਾਰ ਦਾ ਕਹਿਣਾ ਹੈ ਕਿ ਉਹ ਹਰ ਸਥਿਤੀ ਦਾ ਜਾਇਜ਼ਾ ਲੈ ਕੇ ਹੀ ਕੋਈ ਫ਼ੈਸਲਾ ਕਰੇਗੀ | ਸੰਸਦੀ ਹਲਕਿਆਂ 'ਚ ਵੀ ਇਸ ਮਾਮਲੇ 'ਤੇ ਚਰਚਾ ਜਾਰੀ ਹੈ ਤੇ ਕਈ ਸੰਸਦ ਮੈਂਬਰਾਂ ਨੇ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਹੈ | ਰਾਜਨੀਤਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਇਰਾਨ ਸੰਬੰਧੀ ਤਣਾਅ ਵਧਦਾ ਹੈ ਤਾਂ ਇਹ ਮਾਮਲਾ ਅੰਤਰਰਾਸ਼ਟਰੀ ਪੱਧਰ 'ਤੇ ਵੱਡੇ ਕੂਟਨੀਤਿਕ ਪ੍ਰਭਾਵ ਛੱਡ ਸਕਦਾ ਹੈ | ਇਸ ਦਰਮਿਆਨ ਬਿ੍ਟਿਸ਼ ਸਰਕਾਰ ਨੇ ਦੁਹਰਾਇਆ ਹੈ ਕਿ ਯੂ.ਕੇ. ਦੀ ਧਰਤੀ ਤੋਂ ਕਿਸੇ ਵੀ ਵਿਦੇਸ਼ੀ ਸੈਨਿਕ ਕਾਰਵਾਈ ਲਈ ਸਪਸ਼ਟ ਅਤੇ ਵਿਧੀਸੰਮਤ ਮਨਜ਼ੂਰੀ ਲਾਜ਼ਮੀ ਹੈ | ਫ਼ਿਲਹਾਲ ਸਥਿਤੀ 'ਤੇ ਨਿਗਰਾਨੀ ਜਾਰੀ ਹੈ ਤੇ ਦੋਵੇਂ ਦੇਸ਼ਾਂ ਵਿਚਾਲੇ ਸੰਪਰਕ ਬਣਿਆ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਰਨਾਰਥੀਆਂ ਨੂੰ ਫੜਨ ਲਈ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਹੋਰ ਸ਼ਕਤੀਆਂ ਦਿੱਤੀਆਂ <br/> ਅਗਲੀ ਖ਼ਬਰ ਮਾਂ ਬੋਲੀ ਨੂੰ ਸਮਰਪਿਤ ਸਮਾਗਮ 22 ਨੂੰ
Ad Position 24