19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗੁਰਦੁਆਰੇ ਦੇ ਬਾਹਰ ਮਾਸ ਸੁੱਟਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀ ਨੂੰ 8 ਮਹੀਨੇ ਮੁਲਤਵੀ ਜੇਲ੍ਹ <br/>

Ad Position 21
No active advertisement
ਅਜੀਤ ਡੈਸਕ 22-02-2026
ਲੰਡਨ, 21 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੈਸਟ ਬ੍ਰੋਮਿਚ ਸ਼ਹਿਰ ਦੀ ਵਿਕਟੋਰੀਆ ਸਟਰੀਟ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਸਾਹਮਣੇ ਕੱਚਾ ਮਾਸ ਸੁੱਟਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀ ਟੋਮਾਸਜ਼ ਬਰੂਚ (42) ਨੂੰ 8 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ | ਜੋ 2 ਸਾਲ ਲਈ ਮੁਲਤਵੀ ਹੋਣ ਕਰਕੇ ਤੁਰੰਤ ਜੇਲ੍ਹ ਤੋਂ ਬਚ ਗਿਆ ਹੈ | ਇਕ ਅਦਾਲਤ ਨੇ ਸੁਣਿਆ ਕਿ ਟੋਮਾਸਜ਼ ਬਰੂਚ ਨੇ ਪਿਛਲੇ ਸਾਲ 22 ਦਸੰਬਰ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਕੱਚਾ ਸੂਰ ਦਾ ਮਾਸ ਸੁੱਟਿਆ ਸੀ, ਜਿਸ ਨੂੰ 'ਨਸਲਵਾਦੀ' ਹਮਲੇ ਵਜੋਂ ਵੇਖਿਆ ਗਿਆ | ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ ਸੀ, ਜਿਸ ਕਾਰਨ ਦੋਸ਼ੀ ਤੱਕ ਪੁਲਿਸ ਤੇਜ਼ੀ ਨਾਲ ਪਹੁੰਚ ਸਕੀ | ਵੁਲਵਰਹੈਂਪਟਨ ਮੈਜਿਸਟ੍ਰੇਟ ਅਦਾਲਤ ਨੂੰ ਦਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਗੁਰਦੁਆਰੇ ਦੇ ਬਾਹਰ ਮਾਸ ਸੁੱਟਣਾ ਸਾਡੇ ਧਰਮ ਤੇ ਸਾਡੇ ਭਾਈਚਾਰੇ ਦੇ ਮੈਂਬਰਾਂ ਲਈ ਬਹੁਤ ਹੀ ਅਪਮਾਨਜਨਕ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀ ਇਸਲਾਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਫਿਰ ਵੀ, ਮੇਰਾ ਮੰਨਣਾ ਹੈ ਕਿ ਉਸਨੇ ਸਾਡੇ ਧਰਮ ਨੂੰ ਇਕ ਪੱਖਪਾਤ ਦੇ ਅਧਾਰ 'ਤੇ ਨਿਸ਼ਾਨਾ ਬਣਾਇਆ ਹੈ | ਗਵਾਹਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ 8 ਮਹੀਨੇ ਕੈਦ ਦੀ ਸਜ਼ਾ, 2 ਸਾਲਾਂ ਲਈ ਮੁਅੱਤਲ ਸਜ਼ਾ ਤੋਂ ਇਲਾਵਾ 15 ਦਿਨਾਂ ਦੀ ਪੁਨਰਵਾਸ ਤੇ 150 ਘੰਟੇ ਬਿਨਾਂ ਤਨਖਾਹ ਸਮਾਜ ਸੇਵਾ ਕਰਨ ਦੇ ਹੁਕਮ ਦਿੱਤੇ | ਦੋਸ਼ੀ ਨੂੰ 5 ਸਾਲ ਗੁਰਦੁਆਰਾ ਸਾਹਿਬ ਦੇ 500 ਮੀਟਰ ਦੇ ਘੇਰੇ ਅੰਦਰ ਜਾਣ 'ਤੇ ਵੀ ਪਾਬੰਦੀ ਲਗਾਈ ਗਈ | ਇਸ ਤੋਂ ਇਲਾਵਾ ਬਰੂਚ ਨੂੰ ਗੁਰਦੁਆਰੇ ਨੂੰ 1,000 ਪੌਂਡ ਮੁਆਵਜ਼ਾ, 187 ਪੌਂਡ ਪੀੜਤ ਸਰਚਾਰਜ ਤੇ 85 ਪੌਂਡ ਖਰਚਾ ਵੀ ਦੇਣ ਦੇ ਹੁਕਮ ਦਿੱਤੇ | ਅਦਾਲਤ ਨੇ ਕਿਹਾ ਕਿ ਜੇ ਉਸਨੇ ਪਿਛਲੇ ਪੰਜ ਹਫ਼ਤੇ ਜੇਲ੍ਹ 'ਚ ਨਾ ਬਿਤਾਏ ਹੁੰਦੇ, ਤਾਂ ਉਸ ਨੂੰ ਤੁਰੰਤ ਹਿਰਾਸਤ ਦੀ ਸਜ਼ਾ ਹੁੰਦੀ ਨਾ ਕਿ ਮੁਅੱਤਲ ਸਜ਼ਾ |

Ad Position 22
No active advertisement
ਪਿਛਲੀ ਖ਼ਬਰ ਬੈਂਗਲੁਰੂ 'ਚ ਨਾਰੀ ਸ਼ਕਤੀ ਨੂੰ ਸਮਰਪਿਤ ... ਅਗਲੀ ਖ਼ਬਰ ਬੰਬੇ ਹਾਈ ਕੋਰਟ ਵਲੋਂ ਸ਼ਤਰੂਘਨ ਸਿਨਹਾ ਦੇ ਹੱਕ 'ਚ ਫੈਸਲਾ
Ad Position 24