18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਅਮਰੀਕਾ ਦਾ ਫੌਜੀ ਜੰਗੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 2 ਪਾਇਲਟਾਂ ਦੀ ਮੌਤ

ਸੈਕਰਾਮੈਂਟੋ, 18 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕੀ ਫੌਜ ਦਾ ਇਕ ਜੰਗੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਸੈਂਟਰਲ ਟੈਕਸਾਸ ਦੇ ਇਕ ਖੇਤ ਵਿਚ ਡਿੱਗ ਗਿਆ। ਜਿਸ ਉਪਰੰਤ ਉਸ ਨੂੰ ਅੱਗ ਲੱਗ ਗਈ| ਇਸ ਵਿਚ ਸਵਾਰ 2 ਪਾਇਲਟਾਂ ਦੀ ਮੌਤ ਹੋ ਗਈ।

Ad Position 21
No active advertisement
ਅਜੀਤ ਡੈਸਕ 19-08-2026
ਸੈਕਰਾਮੈਂਟੋ, 18 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕੀ ਫੌਜ ਦਾ ਇਕ ਜੰਗੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਸੈਂਟਰਲ ਟੈਕਸਾਸ ਦੇ ਇਕ ਖੇਤ ਵਿਚ ਡਿੱਗ ਗਿਆ। ਜਿਸ ਉਪਰੰਤ ਉਸ ਨੂੰ ਅੱਗ ਲੱਗ ਗਈ| ਇਸ ਵਿਚ ਸਵਾਰ 2 ਪਾਇਲਟਾਂ ਦੀ ਮੌਤ ਹੋ ਗਈ। ਘਟਨਾ ਉਪਰੰਤ ਇਲਾਕੇ ਨੂੰ ਤੁਰੰਤ ਖਾਲੀ ਕਰਵਾਇਆ ਗਿਆ। ਬੈੱਲ ਕਾਉਂਟੀ ਸ਼ੈਰਿਫ਼ ਦਫ਼ਤਰ ਦੇ ਬੁਲਾਰੇ ਕਲਿਫ਼ ਕੋਲਮੈਨ ਨੇ ਕਿਹਾ ਹੈ ਕਿ ਫੋਰਟ ਹੁੱਡ ਫੌਜੀ ਅੱਡੇ ਨਾਲ ਸਬੰਧਤ ਅਪਾਚੇ ਹੈਲੀਕਾਪਟਰ ਸਥਾਨਕ ਸਮੇਂ ਅਨੁਸਾਰ ਦੁਪਹਿਰ 1:35 ਵਜੇ ਦੇ ਕਰੀਬ ਟੈਕਸਾਸ ਦੇ ਸਲਾਡੋ ਵਿਚ ਹਾਦਸਾਗ੍ਰਸਤ ਹੋ ਗਿਆ। ਏ.ਐਚ.-64 ਅਪਾਚੇ ਇਕ ਹਮਲਾਵਰ ਹੈਲੀਕਾਪਟਰ ਹੈ ਜਿਸ ਵਿਚ ਦੋ ਚਾਲਕ ਦਲ ਦੇ ਮੈਂਬਰਾਂ ਲਈ ਸੀਟਾਂ ਹਨ ਜਦ ਕਿ ਜਹਾਜ਼ ਦੇ ਪਿਛਲੇ ਪਾਸੇ ਪਾਇਲਟ ਤੇ ਅੱਗੇ ਸਹਿ-ਪਾਇਲਟ ਤੇ ਗਨਰ ਬੈਠਦਾ ਹੈ|
Ad Position 22
No active advertisement
ਪਿਛਲੀ ਖ਼ਬਰ ਯੂਕਰੇਨ ਨੂੰ ਬਰਤਾਨਵੀ ਡਰੋਨ ਦੇਣ ’ਤੇ ਰੂਸ ਵੱਲੋਂ ‘ਨਤੀਜੇ ਭੁਗਤਣ’ ਦੀ ਧਮਕੀ — ਬਰਤਾਨੀਆ ਮਦਦ ਕਰਦਾ ਰਹੇਗਾ-ਐਂਡੀ ਬਰਨਹਮ ਅਗਲੀ ਖ਼ਬਰ ਚਾਰ ਗੋਲੀਆਂ ਲੱਗਣ ਮਗਰੋਂ ਵੀ 13 ਸਾਲਾ ਬੱਚੀ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ
Ad Position 24