ਐਡੀਲੇਡ ਤੋਂ ਸਿਡਨੀ ਜਾਣ ਵਾਲੀ ਉਡਾਣ ’ਚੋਂ ਅਪਾਹਜ ਯਾਤਰੀ ਨੂੰ ਉਤਾਰਿਆ
ਐਡੀਲੇਡ, 18 ਅਗਸਤ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਤੋਂ ਸਿਡਨੀ ਜਾਣ ਵਾਲੀ ਵਰਜਿਨ ਆਸਟ੍ਰੇਲੀਆ ਦੀ ਉਡਾਣ ’ਚ ਵ੍ਹੀਲਚੇਅਰ ਦੀ ਬੈਟਰੀ ਰੱਖਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਮਗਰੋਂ ਇਕ ਅਪਾਹਜ ਯਾਤਰੀ ਨੂੰ ਜਹਾਜ਼ ਵਿੱਚੋਂ ਉਤਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੇ ਅਪਾਹਜ ਵਿਅਕਤੀਆਂ ਲਈ ਹਵਾਈ ਯਾਤਰਾ ਦੌਰਾਨ ਸਹੂਲਤਾਂ ਅਤੇ ਸਨਮਾਨ ਨਾਲ ਸਬੰਧਤ ਸਵਾਲ ਖੜ੍ਹੇ ਕਰ ਦਿੱਤੇ ਹਨ।
ਐਡੀਲੇਡ, 18 ਅਗਸਤ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਤੋਂ ਸਿਡਨੀ ਜਾਣ ਵਾਲੀ ਵਰਜਿਨ ਆਸਟ੍ਰੇਲੀਆ ਦੀ ਉਡਾਣ ’ਚ ਵ੍ਹੀਲਚੇਅਰ ਦੀ ਬੈਟਰੀ ਰੱਖਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਮਗਰੋਂ ਇਕ ਅਪਾਹਜ ਯਾਤਰੀ ਨੂੰ ਜਹਾਜ਼ ਵਿੱਚੋਂ ਉਤਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੇ ਅਪਾਹਜ ਵਿਅਕਤੀਆਂ ਲਈ ਹਵਾਈ ਯਾਤਰਾ ਦੌਰਾਨ ਸਹੂਲਤਾਂ ਅਤੇ ਸਨਮਾਨ ਨਾਲ ਸਬੰਧਤ ਸਵਾਲ ਖੜ੍ਹੇ ਕਰ ਦਿੱਤੇ ਹਨ। 41 ਸਾਲਾ ਸ਼ੇਨ ਹ੍ਰਾਇਹੋਰੈਕ, ਜੋ ਖੁਦ ਵ੍ਹੀਲਚੇਅਰ ਦੀ ਵਰਤੋਂ ਕਰਦੇ ਹਨ ਤੇ ਅਪਾਹਜ ਵਿਅਕਤੀਆਂ ਦੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ, ਨੇ ਦੱਸਿਆ ਕਿ ਉਹ ਆਪਣੀ ਮੋਟਰ ਵਾਲੀ ਵ੍ਹੀਲਚੇਅਰ ਨਾਲ ਐਡੀਲੇਡ ਤੋਂ ਸਿਡਨੀ ਜਾ ਰਹੇ ਸਨ। ਉਨ੍ਹਾਂ ਮੁਤਾਬਕ ਵ੍ਹੀਲਚੇਅਰ ਨਾਲ ਜੁੜੀ ਲਗਭਗ 6 ਕਿਲੋ ਭਾਰ ਵਾਲੀ ਸਮਾਰਟਡਰਾਈਵ ਬੈਟਰੀ ਨੂੰ ਜਹਾਜ਼ ਵਿਚ ਕਿੱਥੇ ਰੱਖਿਆ ਜਾਣਾ ਹੈ, ਇਸ ਗੱਲ ਨੂੰ ਲੈ ਕੇ ਸਟਾਫ਼ ਨਾਲ ਵਿਵਾਦ ਹੋ ਗਿਆ। ਹ੍ਰਾਇਹੋਰੈਕ ਦਾ ਦਾਅਵਾ ਹੈ ਕਿ ਉਹ ਪਿਛਲੇ ਕਰੀਬ 15 ਸਾਲਾਂ ਦੌਰਾਨ ਸੈਂਕੜੇ ਉਡਾਣਾਂ ਵਿਚ ਇਸੇ ਤਰ੍ਹਾਂ ਦੀ ਬੈਟਰੀ ਨਾਲ ਯਾਤਰਾ ਕਰ ਚੁੱਕੇ ਹਨ ਅਤੇ ਪਹਿਲਾਂ ਕਦੇ ਅਜਿਹੀ ਸਮੱਸਿਆ ਨਹੀਂ ਆਈ। ਇਸ ਮਾਮਲੇ ਦੌਰਾਨ ਸਟਾਫ਼ ਨਾਲ ਤਿੱਖੀ ਬਹਿਸ ਹੋਣ ਮਗਰੋਂ ਉਨ੍ਹਾਂ ਨੂੰ ਹੋਰ ਯਾਤਰੀਆਂ ਦੇ ਸਾਹਮਣੇ ਜਹਾਜ਼ ਵਿੱਚੋਂ ਉਤਾਰ ਦਿੱਤਾ ਗਿਆ। ਦੂਜੇ ਪਾਸੇ, ਵਰਜਿਨ ਆਸਟ੍ਰੇਲੀਆ ਨੇ ਕਿਹਾ ਹੈ ਕਿ ਉਹ ਘਟਨਾ ਦੀ ਸਮੀਖਿਆ ਕਰ ਰਹੀ ਹੈ ਅਤੇ ਅਪਾਹਜ ਯਾਤਰੀਆਂ ਦੀ ਪਹੁੰਚਯੋਗਤਾ ਤੇ ਸਹਾਇਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। Adilade Pic