29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਲੰਡਨ 'ਚ ਰਿਕਸ਼ਾ ਚਲਾਉਣ ਵਾਲੇ ਨੂੰ ਵੀ ਅੰਗਰੇਜ਼ੀ ਆਉਣੀ ਹੋਵੇਗੀ ਲਾਜ਼ਮੀ

Ad Position 21
No active advertisement
ਅਜੀਤ ਡੈਸਕ 24-02-2026
ਲੰਡਨ, 23 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੇਂਦਰੀ ਲੰਡਨ 'ਚ ਅਕਸਰ ਹੀ ਰਿਕਸ਼ਾ ਚਾਲਕਾਂ ਨੂੰ ਵੇਖਿਆ ਜਾ ਸਕਦਾ ਹੈ | ਰੰਗ-ਬਰੰਗਿਆਂ ਲਾਈਟਾਂ ਨਾਲ ਸ਼ਿੰਗਾਰੇ ਰਿਕਸ਼ਿਆਂ 'ਤੇ ਕਈ ਵਾਰ ਸੰਗੀਤ ਵੀ ਵੱਜ ਰਿਹਾ ਹੁੰਦਾ ਹੈ | ਲੇਕਿਨ ਲੰਡਨ ਟਰਾਂਸਪੋਰਟ ਵਿਭਾਗ ਕੇ ਹੁਣ ਰਿਕਸ਼ੇ ਵਾਲਿਆਂ ਲਈ ਵੀ ਨਵੇਂ ਨਿਯਮ ਬਣਾਏ ਹਨ, ਜੋ 30 ਅਕਤੂਬਰ ਤੋਂ ਲਾਗੂ ਹੋਣਗੇ | ਨਵੇਂ ਨਿਯਮਾਂ ਤਹਿਤ ਰਿਕਸ਼ਾ ਚਲਾਉਣ ਵਾਲਿਆਂ ਨੂੰ ਲਾਇਸੰਸ ਲੈਣਾ ਹੋਵੇਗਾ, ਚਾਲਕ ਨੂੰ ਅੰਗਰੇਜ਼ੀ ਆਉਣਾ ਜ਼ਰੂਰੀ ਹੈ ਜਿਸ ਲਈ ਇਕ ਲਿਖਤੀ ਸੁਰੱਖਿਆ ਟੈੱਸਟ ਪਾਸ ਕਰਨਾ ਹੋਵੇਗਾ | ਨਵੇਂ ਨਿਯਮਾਂ ਅਨੁਸਾਰ ਲਾਇਸੰਸ ਫ਼ੀਸ ਚਾਲਕ ਲਈ 114 ਪੌਂਡ ਤੇ ਰਿਕਸ਼ਾ ਲਾਇਸੰਸ ਲਈ 100 ਪੌਂਡ ਸਲਾਨਾ ਹੋਵੇਗੀ | ਇਸਦੇ ਨਾਲ ਹੀ ਰਿਕਸ਼ਿਆਂ ਨੂੰ ਨੰਬਰ ਪਲੇਟ ਦਿੱਤੀ ਜਾਵੇਗੀ | ਕੋਈ ਵੀ ਰਿਕਸ਼ਾ ਚਾਲਕ ਮਨਮਰਜ਼ੀ ਦਾ ਕਿਰਾਇਆ ਵਸੂਲ ਨਹੀਂ ਕਰ ਸਕਦਾ |

Ad Position 22
No active advertisement
ਪਿਛਲੀ ਖ਼ਬਰ ਵਿਜੇ ਦੇਵਰਕੋਂਡਾ ਤੇ ਰਸ਼ਮੀਕਾ ਵਿਆਹ ਲਈ ਪਹੁੰਚੇ ਉਦੈਪੁਰ <br/> ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ
Ad Position 24