ਉਦੈਪੁਰ, 23 ਫਰਵਰੀ (ਏਜੰਸੀ)-ਦੱਖਣੀ ਭਾਰਤੀ ਫ਼ਿਲਮ ਅਦਾਕਾਰ ਵਿਜੇ ਦੇਵਰਕੋਂਡਾ ਤੇ ਰਸ਼ਮੀਕਾ ਮੰਦਾਨਾ ਸੋਮਵਾਰ ਨੂੰ ਉਦੈਪੁਰ ਪਹੁੰਚੇ | ਇਹ ਜੋੜਾ 26 ਫਰਵਰੀ ਨੂੰ ਵਿਆਹ ਕਰਵਾਉਣ ਜਾ ਰਿਹਾ ਹੈ | ਉਹ ਉਦੈਪੁਰ-ਨਾਥਦਵਾਰਾ ਹਾਈਵੇਅ 'ਤੇ ਕੈਲਾਸ਼ਪੁਰੀ ਦੇ ਆਈ.ਟੀ.ਸੀ. ਮੋਮੈਂਟੋਸ ਹੋਟਲ ਵਿਖੇ ਲਾਵਾਂ ਲੈਣਗੇ | ਹੋਟਲ 24 ਫਰਵਰੀ ਤੋਂ 26 ਫਰਵਰੀ ਤੱਕ ਬੁੱਕ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵਿਆਹ 'ਚ ਲਗਭਗ 230 ਮਹਿਮਾਨ ਸ਼ਾਮਲ ਹੋਣਗੇ | ਮਹਿਮਾਨ 24 ਫਰਵਰੀ ਨੂੰ ਹੋਟਲ 'ਚ ਚੈੱਕ-ਇਨ ਕਰਨਗੇ | ਦੋਵੇਂ ਅੱਜ ਸਵੇਰੇ ਵੱਖ-ਵੱਖ ਉਡਾਣਾਂ ਰਾਹੀਂ ਉਦੈਪੁਰ ਪਹੁੰਚੇ | ਰਸ਼ਮੀਕਾ ਸਵੇਰੇ ਲਗਭਗ 10 ਵਜੇ ਪਹੁੰਚੀ ਤੇ ਵਿਜੇ ਲਗਭਗ 15 ਮਿੰਟ ਬਾਅਦ ਪਹੁੰਚੇ | ਉੱਥੋਂ, ਉਹ ਇਕੱਠੇ ਹੋਟਲ ਲਈ ਰਵਾਨਾ ਹੋਏ | ਜ਼ਿਕਰਯੋਗ ਹੈ ਕਿ ਇਕ ਵਿਆਹ ਦਾ ਕਾਰਡ ਵੀ ਵਾਇਰਲ ਹੋਇਆ | ਦੱਸਿਆ ਜਾ ਰਿਹਾ ਹੈ ਕਿ 3 ਤੇ 4 ਮਾਰਚ ਨੂੰ ਹੈਦਰਾਬਾਦ 'ਚ ਇਕ ਰਿਸੈਪਸ਼ਨ ਹੋਵੇਗਾ, ਜਿਸ 'ਚ ਫਿਲਮ ਇੰਡਸਟਰੀ ਦੀਆਂ ਕਈ ਹਸਤੀਆਂ ਮੌਜੂਦ ਰਹਿਣਗੀਆਂ |