ਨਵੀਂ ਦਿੱਲੀ, 23 ਫਰਵਰੀ (ਪੀ.ਟੀ.ਆਈ.)-ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਐਥਲੀਟ ਕਮਿਸ਼ਨ ਦੇ ਉਪ ਪ੍ਰਧਾਨ ਵਜੋਂ ਆਪਣੇ 8 ਸਾਲਾਂ ਦੇ ਕਾਰਜਕਾਲ ਦੇ ਅੰਤ ਦਾ ਐਲਾਨ ਕੀਤਾ ਤੇ ਇਸਨੂੰ ਆਪਣੀ ਖੇਡ ਯਾਤਰਾ ਦੇ ਸਭ ਤੋਂ ਅਰਥਪੂਰਨ ਅਧਿਆਵਾਂ 'ਚੋਂ ਇਕ ਦੱਸਿਆ। 43 ਸਾਲਾ ਬਿੰਦਰਾ, ਜੋ 2008 ਬੀਜਿੰਗ ਓਲੰਪਿਕ 'ਚ ਭਾਰਤ ਦੇ ਪਹਿਲੇ ਵਿਅਕਤੀਗਤ ਓਲੰਪਿਕ ਸੋਨ ਤਮਗਾ ਜੇਤੂ ਬਣੇ ਸਨ, ਨੂੰ ਪੈਨਲ 'ਚ ਕੀਨੀਆ ਦੇ ਰਗਬੀ ਖਿਡਾਰੀ ਹੰਫਰੀ ਕਾਯਾਂਗੇ ਨੇ ਬਦਲ ਦਿੱਤਾ। ਇਟਲੀ 'ਚ ਸਰਦੀਆਂ ਦੀਆਂ ਓਲੰਪਿਕ ਖੇਡਾਂ ਦੌਰਾਨ ਐਥਲੀਟ ਕਮਿਸ਼ਨ ਦਾ ਪੁਨਰਗਠਨ ਕੀਤਾ ਗਿਆ। ਬਿੰਦਰਾ ਨੇ 'ਐਕਸ' 'ਤੇ ਲਿਖਿਆ ਕਿ ਦੁਨੀਆ ਭਰ ਦੇ ਐਥਲੀਟਾਂ ਦੀ ਸੇਵਾ ਕਰਨਾ ਮੇਰੀ ਖੇਡ ਯਾਤਰਾ ਦੇ ਸਭ ਤੋਂ ਅਰਥਪੂਰਨ ਅਧਿਆਵਾਂ 'ਚੋਂ ਇਕ ਰਿਹਾ ਹੈ।
ਖੇਡ ਸੰਸਾਰ
Free
ਆਈ .ਓ. ਸੀ. ਅਥਲੀਟ ਕਮਿਸ਼ਨ ਦੇ ਉਪ ਪ੍ਰਧਾਨ ਵਜੋਂ ਬਿੰਦਰਾ ਦਾ ਕਾਰਜਕਾਲ ਖ਼ਤਮ
ਅਜੀਤ ਡੈਸਕ
24-02-2026