29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕੈਨੇਡਾ 'ਚ ਵਾਤਾਵਰਨ ਪੇ੍ਰਮੀ 7 ਪੰਜਾਬੀ ਵਿਦਿਆਰਥੀਆਂ ਨੂੰ ਮਿਲੀ ਕੌਮੀ ਕਲਾਈਮੇਟ ਫੈਲੋਸ਼ਿਪ <br/>

Ad Position 21
No active advertisement
ਅਜੀਤ ਡੈਸਕ 24-02-2026
ਐਬਟਸਫੋਰਡ, 23 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਪੜ੍ਹਦੇ ਵਾਤਾਵਰਨ ਪ੍ਰੇਮੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ ਵਾਲੀ ਸੰਸਥਾ ਸਟਾਰਫਿਸ਼ ਕੈਨੇਡਾ ਨੇ 7 ਪੰਜਾਬੀ ਵਿਦਿਆਰਥੀਆਂ ਨੂੰ ਕਲਾਈਮੇਟ ਫੈਲੋਸ਼ਿਪ 2026 ਦੇਣ ਦਾ ਐਲਾਨ ਕੀਤਾ ਹੈ | ਸੰਸਥਾ ਵਲੋਂ ਕੈਨੇਡਾ ਭਰ 'ਚੋਂ 75 ਵਿਦਿਆਰਥੀ ਇਸ ਫੈਲੋਸ਼ਿਪ ਵਾਸਤੇ ਚੁਣੇ ਗਏ ਹਨ, ਜਿਨ੍ਹਾਂ ਵਿਚੋਂ 7 ਪੰਜਾਬੀ ਵਿਦਿਆਰਥੀ ਅਰਮਾਨ ਥਾਂਦੀ, ਅਨੀਸਾ ਭੁੱਲਰ, ਜਸ਼ਨ ਗਿੱਲ, ਮਿਹਰਮਤ ਕੌਰ, ਸਰਈਆ ਸਿੰਘ, ਪਾਇਲ ਮਹਿਤਾ ਤੇ ਸਮਰ ਦੇਵਰਾਜ ਸ਼ਾਮਿਲ ਹਨ | ਸਟਾਰਫਿਸ਼ ਵਲੋਂ ਇਹ ਫੈਲੋਸ਼ਿਪ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਕੈਨੇਡਾ ਦੇ ਵਾਤਾਵਰਨ ਸੰਭਾਲ 'ਚ ਅਹਿਮ ਯੋਗਦਾਨ ਪਾਇਆ ਹੋਵੇ | ਅਰਮਾਨ ਥਾਂਦੀ ਵੈਨਕੂਵਰ ਦੀ ਸਾਈਮਨ ਫਰੈਜਰ ਯੂਨੀਵਰਸਿਟੀ ਵਿਖੇ ਬਿਜ਼ਨੈਸ ਐਡਮਨਿਸਟਰੇਸ਼ਨ ਦੀ ਪੜ੍ਹਾਈ ਕਰ ਰਿਹਾ ਹੈ | ਅਨੀਸਾ ਭੁੱਲਰ ਵਾਤਾਵਰਨ ਸੰਭਾਲ ਸੈਕਿੰਡ ਰਾਈਸ ਸੰਸਥਾ ਦੀ ਸਹਿ ਸੰੰਸਥਾਪਕ ਹੈ | ਜਸ਼ਨ ਗਿੱਲ ਮੈਕਾਸਟਰ ਯੂਨੀਵਰਸਿਟੀ ਵਿਖੇ ਬੀ. ਐਸ. ਸੀ. ਦੀ ਪੜ੍ਹਾਈ ਕਰ ਰਿਹਾ ਹੈ | 18 ਸਾਲਾ ਮਿਹਰਮਤ ਕੌਰ ਪੱਤਰਕਾਰ ਅਤੇ ਵਾਤਾਵਰਨ ਤੇ ਸਮਾਜਿਕ ਨਿਆਂ ਦੀ ਐਡਵੋਕੇਟ ਹੈ | ਸਰਈਆ ਸਿੰਘ ਯੂ. ਬੀ. ਸੀ.

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਫਿਲਮ 'ਬੂੰਗ' ਦੀ ਸਫ਼ਲਤਾ ਲਈ ਦਿੱਤੀ ਵਧਾਈ ਅਗਲੀ ਖ਼ਬਰ ਆਈ .ਓ. ਸੀ. ਅਥਲੀਟ ਕਮਿਸ਼ਨ ਦੇ ਉਪ ਪ੍ਰਧਾਨ ਵਜੋਂ ਬਿੰਦਰਾ ਦਾ ਕਾਰਜਕਾਲ ਖ਼ਤਮ
Ad Position 24