ਵੈਨਿਸ (ਇਟਲੀ), 28 ਮਾਰਚ (ਹਰਦੀਪ ਸਿੰਘ ਕੰਗ)-ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੇ ਵਾਇਸ ਕੌਂਸਲ ਹਿਮਾਂਸੂ ਮੌਦਗਿਲ ਬੀਤੇ ਦਿਨ ਵਿਚੈਂਸਾ ਨੇੜਲੇ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਵਿਖੇ ਪਹੁੰਚੇ ਤੇ ਉਨਾਂ ਮੰਦਿਰ ਕਮੇਟੀ ਨਾਲ਼ ਅਹਿਮ ਵਿਚਾਰ,ਵਟਾਂਦਰੇ ਕੀਤੇ | ਮੰਦਿਰ ਵਿਖੇ ਨਤਮਸਤਕ ਹੋਣ ਉਪਰੰਤ ਕਮੇਟੀ ਆਹੁਦੇਦਾਰਾਂ ਅਤੇ ਮੈਂਬਰਾਂ ਨਾਲ਼ ਕੀਤੀ ਗਈ ਵਿਸ਼ੇਸ਼ ਮੰਟਿੰਗ ਦੌਰਾਨ ਕੌਸਲੇਟ ਅਧਿਕਾਰੀ ਹਿਮਾਂਸੂ ਮੌਦਗਿਲ ਨੇ ਦੱਸਿਆ ਕਿ ਕੌਸਲੇਟ ਜਨਰਲ ਲਵੱਨਿਆ ਕੁਮਾਰ ਜੀ ਦੀ ਸੁਚੱਜੀ ਅਗਵਾਈ ਵਿੱਚ ਇੰਡੀਅਨ ਕੌਂਸਲੇਟ ਆਫ ਮਿਲਾਨ ਦੁਆਰਾ ਇਟਲੀ ਵਸਦੇ ਭਾਰਤੀ ਭਾਈਚਾਰੇ ਲਈ ਬਿਹਤਰੀਨ ਪਾਸਪੋਰਟ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਕੌਂਸਲੇਟ ਦਫਤਰ ਵਿੱਚ ਹਰੇਕ ਮਹੀਨੇ ਵਿਸ਼ੇਸ਼ ਪਾਸਪੋਰਟ ਕੈਂਪ ਵੀ ਲਗਾਏ ਜਾ ਰਹੇ ਹਨ |ਸ਼੍ਰੀ ਹਿਮਾਂਸੂ ਮੌਦਗਿਲ ਨਾਲ਼ ਕੌਂਸਲਟ ਦਫਤਰ ਤੋਂ ਹੋਰ ਸਟਾਫ ਮੈਂਬਰ ਵੀ ਮੰਦਿਰ ਪਹੁੰਚੇ ਸਨ ਜਿੱਥੇ ਕਿ ਮੰਦਿਰ ਕਮੇਟੀ ਆਰਜੀਨਿਆਨੋ ਦੁਆਰਾ ਕੌਸਲੇਟ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਸਨਮਾਨ ਵੀ ਕੀਤਾ ਅਤੇ ਕੌਸਲੇਟ ਜਨਰਲ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਚੰਗੀਆਂ ਸੇਵਾਵਾਂ ਦੇ ਲਈ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ |