15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕੰਮ ਕਰਵਾ ਕੇ 10 ਹਜ਼ਾਰ ਡਾਲਰ ਦਾ ਭੁਗਤਾਨ ਰੋਕਣ ਦੀ ਨੀਅਤ ਨਾਲ ਮਾਲਕਣ 'ਤੇ ਕਾਮਿਆਂ ਨੂੰ ਆਈਸ ਕੋਲ ਗਿ੍ਫਤਾਰ ਕਰਾਉਣ ਦਾ ਦੋਸ਼

Ad Position 21
No active advertisement
ਅਜੀਤ ਡੈਸਕ 29-03-2026
-ਇਨਸਾਨੀਅਤ ਹੋਈ ਸ਼ਰਮਸਾਰ-ਆਈਸ ਨੇ ਨਕਾਰੇ ਦੋਸ਼
ਸਾਨ ਫਰਾਂਸਿਸਕੋ, 28 ਮਾਰਚ (ਐਸ. ਅਸ਼ੋਕ ਭÏਰਾ)-ਅਮਰੀਕਾ ਵਿਚ ਇਨਸਾਨੀਅਤ ਉਦੋਂ ਸ਼ਰਮਸਾਰ ਹੁੰਦੀ ਵੇਖੀ ਕਦੋਂ ਇਕ ਅÏਰਤ ਨੇ ਘਰ ਦੀ ਛੱਤ ਦਾ ਕੰਮ ਕਰਵਾ ਕੇ ਪੈਸੇ ਮਾਰਨ ਦੀ ਬੁਰੀ ਨੀਅਤ ਨਾਲ ਇਨ੍ਹਾਂ ਗਰੀਬ, ਲਾਚਾਰ ਤੇ ਬੇਵੱਸ ਲੋਕਾਂ ਨੂੰ ਹੀ ਆਈਸ ਬੁਲਾ ਕੇ ਗਿ੍ਫਤਾਰ ਕਰਵਾ ਦਿੱਤਾ | ਮੈਰੀਲੈਂਡ ਵਿਚ ਕੈਂਬਰਿਜ ਦੇ ਬੇਲੀ ਰੋਡ ਖੇਤਰ ਵਿੱਚ ਇਕ ਰਿਹਾਇਸ਼ੀ ਜਾਇਦਾਦ ਦੀ ਛੱਤ 'ਤੇ ਕੰਮ ਕਰਦੇ ਸਮੇਂ 6 ਕਾਮਿਆਂ ਨੂੰ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ (ਆਈਸ) ਨੇ ਉਸ ਵਕਤ ਹਿਰਾਸਤ ਵਿਚ ਲੈ ਲਿਆ ਜਦੋਂ ਉਹ ਛੱਤ ਦਾ ਕੰਮ ਲਗਭਗ ਮਕੰਮਲ ਕਰਕੇ ਸਫਾਈ ਕਰ ਰਹੇ ਸਨ | ਇਸ ਕੰਮ ਲਈ 10 ਹਜਾਰ ਡਾਲਰ ਦਾ ਸÏਦਾ ਤਹਿ ਹੋਈਆ ਸੀ ਘਰ ਦੀ ਮਾਲਕਣ ਨੇ ਪੈਸੇ ਨਾ ਦੇਣ ਦੀ ਨੀਅਤ ਨਾਲ ਆਈਸ ਦੇ ਏਜੰਟਾਂ ਨੂੰ ਬੁਲਾ ਕੇ ਕਾਮਿਆਂ ਨੂੰ ਗਿ੍ਫਤਾਰ ਕਰਵਾ ਦਿੱਤਾ | ਪਰ ਆਈਸ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਕੈਂਬਰਿਜ ਅÏਰਤ ਨੇ ਕੋਈ ਫੋਨ ਨਹੀਂ ਕੀਤਾ ਇਹ ਗਿ੍ਫ਼ਤਾਰੀਆਂ ਪਹਿਲਾਂ ਤੋਂ ਹੀ ਯੋਜਨਾ ਤੇ ਨਿਸ਼ਾਨਾਬੱਧ ਕਾਰਵਾਈ ਦਾ ਨਤੀਜਾ ਸਨ, ਘਰ ਦੇ ਮਾਲਕ ਵੱਲੋਂ ਕੋਈ ਸੂਚਨਾ ਨਹੀਂ ਮਿਲੀ ਸੀ | ਇਸ ਲਈ ਕਈਆਂ ਨੂੰ ਪਹਿਲਾਂ ਹੀ ਹਟਾਉਣ ਦੇ ਅੰਤਿਮ ਆਦੇਸ਼ ਦਿੱਤੇ ਗਏ ਸਨ ਤੇ ਇਕ ਨੂੰ ਪਹਿਲਾਂ ਗੈਰ-ਕਾਨੂੰਨੀ ਮੁੜ-ਪ੍ਰਵੇਸ਼ ਦਾ ਦੋਸ਼ੀ ਠਹਿਰਾਇਆ ਗਿਆ ਹੈ ਪਰ ਅÏਰਤ ਨੇ ਕਿਹਾ ਹੈ ਕਿ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਕਿ ਉਸ ਨੇ ਹੀ ਆਈਸ ਨਾਲ ਰਲ ਕੇ ਪੈਸਾ ਨਾ ਦੇਣ ਦੀ ਨੀਅਤ ਨਾਲ ਉਨ੍ਹਾਂ ਨੂੰ ਗਿ੍ਫਤਾਰ ਕਰਵਾਇਆ ਹੈ | ਮÏਕੇ ਦੀ ਇਕ ਵਾਇਰਲ ਵੀਡੀਓ 'ਚ ਇਕ ਰਿਹਾਇਸ਼ੀ ਜਾਇਦਾਦ ਦੀ ਛੱਤ 'ਤੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਹਿਰਾਸਤ ਵਿਚ ਲੈਂਦੇ ਦਿਖਾਇਆ ਗਿਆ ਹੈ | ਵੀਡੀਓ ਵਿੱਚ ਏਜੰਟਾਂ ਦੇ ਪਹੁੰਚਣ 'ਤੇ ਇਨ੍ਹਾਂ ਕਾਮਿਆਂ ਨੂੰ ਸਪੈਨਿਸ਼ ਵਿਚ ਚੀਕਦੇ ਸੁਣਿਆ ਜਾ ਸਕਦਾ ਹੈ | ਸੋਸ਼ਲ ਮੀਡੀਆ 'ਤੇ ਫੈਲੀਆਂ ਪੋਸਟਾਂ ਵਿਚ ਵੀਡੀਓ ਵਿਚ ਦਿਖਾਈ ਦੇਣ ਵਾਲੀ ਇਕ ਅÏਰਤ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਸਨੇ ਕੰਮ ਪੂਰਾ ਕਰਨ ਤੋਂ ਬਾਅਦ ਆਈਸ ਨੂੰ ਰਿਪੋਰਟ ਕੀਤਾ | ਇਨ੍ਹਾਂ ਕਾਮਿਆਂ ਨੇ ਪਹਿਲਾਂ ਕਾਨੂੰਨੀ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ, ਅਧਿਕਾਰੀਆਂ ਨੂੰ ਤਾਅਨੇ ਮਾਰੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਆਖਰਕਾਰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਵਾਸ਼ਿੰਗਟਨ ਡੀ.ਸੀ. 'ਚ 'ਬੁਰਜ ਗਲੋਬਲ 100 ਅਵਾਰਡ 2026' ਉੱਤਮਤਾ, ਲੀਡਰਸ਼ਿਪ ਤੇ ਭਾਈਚਾਰਕ ਸਾਂਝ ਦੇ ਜਸ਼ਨ ਦਾ ਬਣਿਆ ਪ... ਅਗਲੀ ਖ਼ਬਰ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੇ ਕੌਂਸਲਰ ਅਧਿਕਾਰੀ ਹਿਮਾਂਸੂ ਮੌਦਗਿਲ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਵਿਖੇ ਪਹੁੰਚ...
Ad Position 24