15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਵਾਸ਼ਿੰਗਟਨ ਡੀ.ਸੀ. 'ਚ 'ਬੁਰਜ ਗਲੋਬਲ 100 ਅਵਾਰਡ 2026' ਉੱਤਮਤਾ, ਲੀਡਰਸ਼ਿਪ ਤੇ ਭਾਈਚਾਰਕ ਸਾਂਝ ਦੇ ਜਸ਼ਨ ਦਾ ਬਣਿਆ ਪ੍ਰਤੀਕ

Ad Position 21
No active advertisement
ਅਜੀਤ ਡੈਸਕ 29-03-2026
ਸਿੱਖ ਭਾਈਚਾਰੇ ਦੀਆਂ ਦੋ ਅਹਿਮ ਸਖਸ਼ੀਅਤਾਂ ਅਟਾਰਨੀ ਜਸਪ੍ਰੀਤ ਸਿੰਘ ਤੇ ਸੁਰਿੰਦਰ ਸਿੰਘ ਗਿੱਲ ਮੈਰੀਲੈਂਡ ਨੂੰ ਮਿਲੇ ਵਕਾਰੀ ਸਨਮਾਨ
ਸਾਨ ਫਰਾਂਸਿਸਕੋ, 28 ਮਾਰਚ (ਐਸ. ਅਸ਼ੋਕ ਭÏਰਾ)-'ਬੁਰਜ ਗਲੋਬਲ 100 ਅਵਾਰਡ 2026' ਪ੍ਰਦਾਨ ਕਰਨ ਹਿੱਤ ਵਾਸ਼ਿੰਗਟਨ ਡੀ.ਸੀ. ਵਿਖੇ ਪ੍ਰਸਿੱਧ ਵਿਸ਼ਵ ਵਪਾਰਕ ਨੇਤਾਵਾਂ, ਡਿਪਲੋਮੈਟਾਂ ਤੇ ਭਾਈਚਾਰਕ ਸਾਝਾਂ ਨੂੰ ਮਾਨਤਾ, ਪ੍ਰੇਰਨਾ ਲਈ ਸਨਮਾਨ ਤੇ ਸੱਭਿਆਚਾਰਕ ਜਸ਼ਨਾਂ ਨਾਲ ਅਯੋਜਿਤ ਇੱਕ ਬੇਹੱਦ ਪ੍ਰਭਾਵਸ਼ਾਲੀ ਸਮਾਗਮ ਚਿਰਾਂ ਤੱਕ ਯਾਦ ਰੱਖਣਯੋਗ ਹੋ ਨਿਬੜਿਆ | ਦੁਨੀਆ ਭਰ ਦੇ ਉੱਤਮ ਵਿਅਕਤੀਆਂ ਨੂੰ ਕਾਰੋਬਾਰ, ਲੀਡਰਸ਼ਿਪ, ਸ਼ਾਂਤੀ ਨਿਰਮਾਣ ਅਤੇ ਭਾਈਚਾਰਕ ਸੇਵਾ ਵਿਚ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਲਈ ਇਸ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ | ਇਸ ਦÏਰਾਨ ਵਿਭਿੰਨ ਅੰਤਰ-ਰਾਸ਼ਟਰੀ ਦਰਸ਼ਕਾਂ ਲਈ ਪੇਸ਼ ਸਭਿਆਚਾਰਕ ਪ੍ਰੋਗਰਾਮ ਮਨੋਰੰਜਨ ਦੀ ਸਿਖਰ ਸੀ | ਵਿਸ਼ੇਸ਼ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ, 2 ਪ੍ਰਮੁੱਖ ਸਿੱਖ ਸ਼ਖ਼ਸੀਅਤਾਂ, ਪ੍ਰਸਿੱਧ ਗੁਰਸਿੱਖ ਤੇ ਨਾਮੀ ਇਮੀਗ੍ਰੇਸ਼ਨ ਵਕੀਲ ਅਤੇ ਨਿਊ ਜਰਸੀ ਦੇ ਰਾਜਪਾਲ ਦੇ ਸਲਾਹਕਾਰ ਜਸਪ੍ਰੀਤ ਸਿੰਘ ਅਟਾਰਨੀ ਨੂੰ ਉਨ੍ਹਾਂ ਦੀਆਂ ਸਮਰਪਿਤ ਭਾਈਚਾਰਕ ਸੇਵਾਵਾਂ 'ਚ ਅਗਵਾਈ ਦੇਣ, ਭਾਈਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਮਾਜਿਕ ਕੰਮਾਂ ਦੀ ਵਕਾਲਤ ਕਰਨ ਦੇ ਉਨ੍ਹਾਂ ਦੇ ਸਲਾਹੁਣਯੋਗ ਕਾਰਜ ਲਈ ਪ੍ਰਸ਼ੰਸਾ ਕਰਦਿਆਂ ਗਲੋਬਲ ਵਿਸ਼ੇਸ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਦੂਜੀ ਪ੍ਰਮੁੱਖ ਸਖਸ਼ੀਅਤ ਤੇ ਇੰਟਰਨੈਸ਼ਨਲ ਫੋਰਮ ਯੂ.ਐਸ.ਏ. ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਗਿੱਲ ਨੂੰ ਸ਼ਾਂਤੀ ਤੇ ਸਤਿਕਾਰ ਦੇ ਖੇਤਰ ਵਿਚ ਗਲੋਬਲ ਬੁਰਜ ਅਵਾਰਡ 2026 ਨਾਲ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੀ ਗਲੋਬਲ ਸਦਭਾਵਨਾ, ਅੰਤਰ-ਧਰਮ ਸੰਵਾਦ ਤੇ ਭਾਈਚਾਰਕ ਸੇਵਾ ਨੂੰ ਉਤਸ਼ਾਹਿਤ ਕਰਨ ਵਿਚ ਉਨ੍ਹਾਂ ਦੇ ਨਿਰੰਤਰ ਯਤਨਾਂ ਦੀ ਹਾਜ਼ਰੀਨ ਤੇ ਪ੍ਰਬੰਧਕਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ | ਇਹ ਪੁਰਸਕਾਰ ਸੀਈਓ ਕਲੱਬਜ਼ ਨੈੱਟਵਰਕ ਵਰਲਡਵਾਈਡ ਦੇ ਸੰਸਥਾਪਕ ਅਤੇ ਸੀਈਓ ਡਾ. ਤਾਰਿਕ ਅਹਿਮਦ ਨਿਜ਼ਾਮੀ, ਤੇ ਸੀਈਓ ਕਲੱਬਜ਼ ਦੀ ਮੈਨੇਜਿੰਗ ਸੀ.ਈ.ਓ. ਸਾਰਾਹ ਡੋਂਗ ਵਲੋਂ ਪ੍ਰਦਾਨ ਕੀਤੇ ਗਏ | ਦੋਵਾਂ ਨੇਤਾਵਾਂ ਨੇ ਅੱਜ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਸੰਸਾਰ 'ਚ ਵਿਸ਼ਵਵਿਆਪੀ ਸਹਿਯੋਗ, ਦੂਰ-ਅੰਦੇਸ਼ੀ ਵਾਲੀ ਲੀਡਰਸ਼ਿਪ ਤੇ ਸਮਾਜਿਕ ਜ਼ਿੰਮੇਵਾਰੀ ਦੇ ਮਹੱਤਵ 'ਤੇ ਜ਼ੋਰ ਦਿੱਤਾ ਤੇ ਸਮਾਗਮ ਦÏਰਾਨ ਵੱਖ-ਵੱਖ ਹੋਰ ਖੇਤਰਾਂ ਦੇ ਸਨਮਾਨਿਤ ਵਿਅਕਤੀਆਂ ਨੂੰ ਵੀ ਮਾਨਤਾ ਦਿੱਤੀ ਗਈ | ਇਸ ਸਫਲ ਸਮਾਗਮ ਮÏਕੇ ਦੋ ਉੱਘੇ ਕਾਰੋਬਾਰੀਆ ਜਿਨ੍ਹਾਂ 'ਚ ਕੇ.ਕੇ. ਸਿੱਧੂ ਤੇ ਜਸਵਿੰਦਰ ਸਿੰਘ ਰਾਯਲ ਤਾਜ ਰੈਸਟੋਰੈਟ ਦੀਆਂ ਸੇਵਾਵਾਂ ਨੂੰ ਵਡਿਆਉਂਦਿਆਂ ਸਨਮਾਨ ਚਿੰਨ ਪ੍ਰਦਾਨ ਕੀਤੇ ਗਏ¢
Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ 'ਚ ਬੇਮੌਸਮੀ ਬਰਫਬਾਰੀ ਤੇ ਗੜੇਮਾਰੀ ਨਾਲ ਮੁੜ ਵਧੀ ਠੰਡ ਅਗਲੀ ਖ਼ਬਰ ਕੰਮ ਕਰਵਾ ਕੇ 10 ਹਜ਼ਾਰ ਡਾਲਰ ਦਾ ਭੁਗਤਾਨ ਰੋਕਣ ਦੀ ਨੀਅਤ ਨਾਲ ਮਾਲਕਣ 'ਤੇ ਕਾਮਿਆਂ ਨੂੰ ਆਈਸ ਕੋਲ ਗਿ੍ਫਤਾਰ ਕਰਾਉਣ...
Ad Position 24