ਲੈਸਟਰ (ਇੰਗਲੈਂਡ), 28 ਮਾਰਚ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵਾਰਵਿਕਸ਼ਾਇਰ ਦੇ ਨਿਊਨੀਟਨ ਸ਼ਹਿਰ ਵਿਚ 12 ਸਾਲਾ ਲੜਕੀ ਨਾਲ ਅਗਵਾ ਕਰਕੇ ਜਬਰ ਜਨਾਹ ਕਰਨ ਦੇ ਦੋਸ਼ ਹੇਠ ਇਕ ਅਫ਼ਗਾਨ ਸ਼ਰਨਾਰਥੀ ਨੂੰ ਅਦਾਲਤ ਵੱਲੋਂ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਦੋਸ਼ੀ ਦੀ ਪਛਾਣ 23 ਸਾਲਾ ਅਹਿਮਦ ਮੁਲਾਖਿਲ ਵਜੋਂ ਹੋਈ ਹੈ, ਜੋ ਘਟਨਾ ਤੋਂ ਕੁਝ ਮਹੀਨੇ ਪਹਿਲਾਂ ਛੋਟੀ ਕਿਸ਼ਤੀ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਬਿ੍ਟੇਨ ਪਹੁੰਚਿਆ ਸੀ | ਵਾਰਵਿਕ ਕ੍ਰਾਊਨ ਕੋਰਟ ਵਿਚ ਸੁਣਵਾਈ ਦÏਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਇਹ ਦਰਦਨਾਕ ਘਟਨਾ ਪਿਛਲੇ ਸਾਲ 22 ਜੁਲਾਈ ਨੂੰ ਵਾਪਰੀ ਸੀ | ਮੁਲਜ਼ਮ ਨੇ ਲੜਕੀ ਨੂੰ ਪਹਿਲਾਂ ਮਿਲਣ ਤੋਂ ਬਾਅਦ ਉਸਨੂੰ ਨਿਸ਼ਾਨਾ ਬਣਾਇਆ ਤੇ ਠੱਗੀ ਨਾਲ ਆਪਣੇ ਨਾਲ ਲੈ ਗਿਆ | ਮੁਕੱਦਮੇ ਦÏਰਾਨ ਜੂਰੀ ਨੂੰ ਦੱਸਿਆ ਗਿਆ ਕਿ ਦੋਸ਼ੀ ਨੇ ਲੜਕੀ ਨੂੰ ਉਸਦੀ ਉਮਰ ਬਾਰੇ ਪੁੱਛਿਆ ਸੀ | ਲੜਕੀ ਨੇ ਡਰ ਦੇ ਮਾਰੇ ਆਪਣੇ ਆਪ ਨੂੰ 19 ਸਾਲ ਦੀ ਦੱਸਿਆ, ਪਰ ਅਦਾਲਤ ਨੇ ਕਿਹਾ ਕਿ ਇਹ ਗੱਲ ਸਪੱਸ਼ਟ ਸੀ ਕਿ ਦੋਸ਼ੀ ਨੂੰ ਪਤਾ ਸੀ ਕਿ ਲੜਕੀ 16 ਸਾਲ ਤੋਂ ਘੱਟ ਉਮਰ ਦੀ ਹੈ | ਜੱਜ ਕਰਿਸਟੀਨਾ ਮੋਂਟਗੋਮਰੀ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਦੀ ਕਾਰਵਾਈ ਬਹੁਤ ਹੀ ਗੰਭੀਰ ਅਤੇ ਘਿਨÏਣੀ ਸੀ | ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ਪੀੜਤ ਲੜਕੀ ਨੂੰ ਭਾਰੀ ਮਾਨਸਿਕ ਝਟਕਾ ਲੱਗਿਆ ਹੈ ਅਤੇ ਉਹ ਅਜੇ ਵੀ ਇਸ ਘਟਨਾ ਦੇ ਸਦਮੇ ਨਾਲ ਜੂਝ ਰਹੀ ਹੈ | ਅਦਾਲਤ ਨੇ ਮੁਲਜ਼ਮ ਨੂੰ ਕੁੱਲ 16 ਸਾਲ ਦੀ ਸਜ਼ਾ ਸੁਣਾਈ ਹੈ, ਜਿਸ ਵਿੱਚ 15 ਸਾਲ ਦੀ ਕੈਦ ਅਤੇ ਇਕ ਸਾਲ ਦੀ ਲਾਇਸੈਂਸ ਮਿਆਦ ਸ਼ਾਮਲ ਹੈ | ਇਸ ਤੋਂ ਇਲਾਵਾ ਉਸਨੂੰ ਬੱਚੀ ਦੇ ਅਗਵਾ ਕਰਨ ਦੇ ਦੋਸ਼ 'ਚ 4 ਸਾਲ ਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ 'ਚ 2 ਸਾਲ ਦੀ ਸਜ਼ਾ ਵੀ ਸੁਣਾਈ ਗਈ, ਜੋ ਇਕੱਠੇ ਹੀ ਕੱਟੀਆਂ ਜਾਣਗੀਆਂ | ਅਦਾਲਤ ਨੇ ਇਹ ਵੀ ਕਿਹਾ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਮੁਲਜ਼ਮ ਨੂੰ ਬਿ੍ਟੇਨ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ | ਨਾਲ ਹੀ ਉਸ 'ਤੇ ਅਨਿਸ਼ਚਿਤ ਸਮੇਂ ਲਈ ਸੈਕਸੁਅਲ ਹਾਰਮ ਪਿ੍ਵੈਂਸ਼ਨ ਆਰਡਰ ਤੇ ਪੀੜਤ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ 'ਤੇ ਪਾਬੰਦੀ ਵੀ ਲਗਾ ਦਿੱਤੀ ਗਈ ਹੈ | ਪੁਲਿਸ ਜਾਂਚ ਦੀ ਅਗਵਾਈ ਕਰਨ ਵਾਲੀ ਡਿਟੈਕਟਿਵ ਚੀਫ਼ ਇੰਸਪੈਕਟਰ ਕੋਲੇਟ ਓ'ਕੀਫ਼ ਨੇ ਕਿਹਾ ਕਿ ਦੋਸ਼ੀ ਨੇ ਇਕ ਨਾਬਾਲਿਗ ਲੜਕੀ ਨਾਲ ਬਹੁਤ ਹੀ ਭਿਆਨਕ ਜੁਰਮ ਕੀਤਾ ਹੈ |