07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਸਿੱਖਾਂ ਦਾ ਕੋਈ ਹੋਰ ਗੁਰੂ ਨਹੀਂ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ.ਕੇ.

Ad Position 21
No active advertisement
ਅਜੀਤ ਡੈਸਕ 07-04-2026
ਲੰਡਨ, 6 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵੱਲੋਂ ਨਾਮਧਾਰੀ ਸੰਪਰਦਾ ਦੇ ਮੁਖੀ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਾਰਮਿਕ ਪੁਸਤਕ ਆਖਣ ਤੇ ਇਤਰਾਜ਼ ਪ੍ਰਗਟ ਕਰਦਿਆਂ, ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਤੇ ਭਾਈ ਜੋਗਾ ਸਿੰਘ ਨੇ ਜਾਰੀ ਪ੍ਰੈਸ ਬਿਆਨ 'ਚ ਆਖਿਆ ਕਿ ਸਿੱਖ ਦਾ ਸੀਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਕਿਸੇ ਵੀ ਗੁਰੂ ਅਖਵਾਉਂਦੇ ਦੇਹਧਾਰੀ ਵਿਆਕਤੀ ਮੂਹਰੇ ਝੁੱਕ ਨਹੀਂ ਸਕਦਾ | ਧਾਰਮਿਕ ਪੁਸਤਕ ਜਾਂ ਧਾਰਮਿਕ ਗ੍ਰੰਥ ਤਾਂ ਕਿਸੇ ਵੀ ਲਿਖੀ ਹੋਈ ਧਾਰਮਿਕ ਸਮਰਗੀ ਦੇ ਸਮੂਹ ਨੂੰ ਆਖਿਆ ਜਾ ਸਕਦਾ ਹੈ ਪਰ ਦੁਨੀਆਂ ਭਰ ਵਿਚ ਗੁਰੂ ਦਾ ਦਰਜਾ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਹੈ, ਜੋ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ | ਉਨ੍ਹਾਂ ਕਿਹਾ ਕਿ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖਾਂ ਦੇ ਗੁਰੂ ਹਨ | ਕੋਈ ਦੇਹਧਾਰੀ ਮਨੁੱਖ ਸਿੱਖਾਂ ਦਾ ਗੁਰੂ ਨਹੀਂ ਹੋ ਸਕਦਾ | ਸਿੱਖ ਧਰਮ ਇਕ ਵਿਲੱਖਣ ਤੇ ਉੱਚ ਆਤਮਿਕ ਸੋਚ ਵਾਲਾ ਧਰਮ ਹੈ, ਜਿਸਦਾ ਕੇਂਦਰ ਅਕਾਲ ਪੁਰਖ ਦਾ ਨਾਮ ਤੇ ਗੁਰਬਾਣੀ ਹੈ | ਕੋਈ ਵੀ ਦੇਹਧਾਰੀ ਮਨੁੱਖ ਉਨ੍ਹਾਂ ਦੀ ਬਰਾਬਰੀ ਨਹੀ ਕਰ ਸਕਦਾ | ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿਚ ਸਿੱਖ ਜਗਤ ਨੂੰ ਹੁਕਮ ਕੀਤਾ ਕਿ ਉਨ੍ਹਾਂ ਤੋਂ ਬਾਅਦ ਕੋਈ ਵੀ ਮਨੁੱਖ ਗੁਰੂ ਨਹੀਂ ਹੋਵੇਗਾ ਤੇ ਗੁਰਤਾ ਗੱਦੀ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪੀ ਗਈ | ਉਕਤ ਆਗੂਆਂ ਨੇ ਕਿਹਾ ਕਿ ਜਿਹੜੇ ਵਿਆਕਤੀ ਜਾਣੇ ਅਣਜਾਣੇ ਦੇਹਧਾਰੀ ਗੁਰੂਡੰਮ ਵਿਚ ਉਲਝੇ ਹੋਏ ਹਨ, ਉਹ ਨਿਰਸੰਦੇਹ ਸਿੱਖ ਕੌਮ ਦੇ ਖੈਰ ਖਵਾਹ ਨਹੀਂ ਹੋ ਸਕਦੇ | ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਲੋਂ ਸਿੱਖ ਜਗਤ ਨੂੰ ਅਜਿਹੇ ਵਿਵਾਦਾਂ ਤੋਂ ਸੁਚੇਤ ਰਹਿਣ ਦੀ ਸਨਿਮਰ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਘਰ ੳਸਲੋ (ਨਾਰਵੇ) ਵਿਖੇ ਨਿਸ਼ਾਨ ਸਾਹਿਬ ਦੇ ਵਸਤਰ ਬਦਲੇ ਗਏ ਅਗਲੀ ਖ਼ਬਰ ਵਿਧਾਇਕ ਇਯਾਲੀ ਦੇ ਭਾਣਜੇ ਅਰਜੁਨ ਸਿੰਘ ਵਿਰਕ ਦਾ ਦਿਹਾਂਤ, ਵੱਖ-ਵੱਖ ਆਗੂਆਂ ਦੁੱਖ ਪ੍ਰਗਟਾਇਆ
Ad Position 24