ਓਸਲੌ, 6 ਅਪ੍ਰੈਲ (ਡਿੰਪਾ ਵਿਰਕ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਵਿਖੇ ਨਾਰਵੇ ਦੀ ਸਮੂਹ ਸਿੱਖ ਸੰਗਤ ਵਲੋਂ ਸ਼ਿਰਕਤ ਕੀਤੀ ਗਈ | ਸੰਗਤਾਂ ਨੇ ਬੜੇ ਉਤਸ਼ਾਹ ਤੇ ਇਕਾਗਰਤਾ ਨਾਲ ਗੁਰੂ ਘਰ ਵਚ ਹਾਜ਼ਰੀ ਲਗਾਈ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਪਵਿੱਤਰ ਦਿਵਸ ਦੀਆ ਖੁਸ਼ੀਆ ਨੂੰ ਮਨਾਉਣ ਪਹਿਲਾ ਇਲਾਕੇ ਦੀ ਸਿੱਖ ਸੰਗਤ ਵੱਲੋਂ ਨਿਸ਼ਾਨ ਸਾਹਿਬ ਦੇ ਵਸਤਰ ਬਦਲਣ ਦੀ ਰਸਮ ਬੜੀ ਸ਼ਰਧਾ ਨਾਲ ਨਿਭਾਈ ਗਈ | ਸੰਗਤਾ ਵੱਲੋਂ ਗੁਰੂ ਦੀ ਬਾਣੀ ਦਾ ਜਾਪ ਕੀਤਾ ਗਿਆ ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆ ਨੇ ਮਾਹੋਲ ਨੂੰ ਹੋਰ ਵੀ ਰੂਹਾਨੀ ਬਣਾ ਦਿੱਤਾ | ਸਿੰਘਾਂ ਵੱਲੋ ਨਿਸ਼ਾਨ ਸਾਹਿਬ ਦੇ ਵਸਤਰ ਬਦਲ ਕੇ ਨਵੇ ਕੇਸਰੀ ਵਸਤਰ ਪਹਿਨਾਏ ਗਏ | ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਵਿਖੇ ਓੁਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਤੇ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਸੇਵਾਵਾਂ ਨਿਵਾਈਆਂ ਗਈਆਂ ਅੰਤ 'ਚ ਪ੍ਰਬੰਧਕ ਕਮੇਟੀ ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ |