07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਇੰਗਲੈਂਡ ਦੇ ਸ਼ਹਿਰ ਲੈਸਟਰ 'ਚ 6 ਤੋਂ 12 ਅਪ੍ਰੈਲ ਤੱਕ ਮਨਾਇਆ ਜਾ ਰਿਹਾ 'ਰਾਸ਼ਟਰੀ ਸਮੋਸਾ ਹਫ਼ਤਾ'

Ad Position 21
No active advertisement
ਅਜੀਤ ਡੈਸਕ 07-04-2026
ਲੈਸਟਰ (ਇੰਗਲੈਂਡ), 6 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਦੁਨੀਆ ਭਰ 'ਚ ਪ੍ਰਸਿੱਧ ਭਾਰਤੀ ਨਾਸ਼ਤਾ ਸਮੋਸੇ ਨੂੰ ਸਮਰਪਿਤ 'ਰਾਸ਼ਟਰੀ ਸਮੋਸਾ ਹਫ਼ਤਾ' ਇਸ ਸਾਲ 6 ਤੋਂ 12 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ | ਹਰ ਸਾਲ ਮਨਾਏ ਜਾਣ ਵਾਲੇ ਇਸ ਵਿਸ਼ੇਸ਼ ਹਫ਼ਤੇ ਦਾ ਮਕਸਦ ਲੋਕਾਂ ਨੂੰ ਇਸ ਸੁਆਦਲੇ ਨਾਸ਼ਤੇ ਦਾ ਆਨੰਦ ਮਾਣਦੇ ਹੋਏ ਇਸ ਨਾਲ ਜੁੜੀ ਸੱਭਿਆਚਾਰਕ ਵਿਰਾਸਤ ਤੇ ਰਸੋਈ ਪਰੰਪਰਾ ਨੂੰ ਉਜਾਗਰ ਕਰਨ ਲਈ ਪ੍ਰੇਰਿਤ ਕਰਨਾ ਹੈ | ਜ਼ਿਕਰਯੋਗ ਹੈ ਕਿ 'ਰਾਸ਼ਟਰੀ ਸਮੋਸਾ ਹਫ਼ਤਾ' ਦੀ ਸ਼ੁਰੂਆਤ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਚ ਰਹਿਣ ਵਾਲੇ ਰੋਮੇਲ ਗੁਲਜ਼ਾਰ ਵੱਲੋਂ ਕੀਤੀ ਗਈ ਸੀ | ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਦੁਨੀਆ ਵਿਚ ਵੱਖ-ਵੱਖ ਭੋਜਨਾਂ ਲਈ ਖਾਸ ਦਿਨ ਜਾਂ ਹਫ਼ਤੇ ਮਨਾਏ ਜਾਂਦੇ ਹਨ ਤਾਂ ਸਮੋਸੇ ਵਰਗੇ ਪ੍ਰਸਿੱਧ ਨਾਸ਼ਤੇ ਨੂੰ ਵੀ ਉਹ ਮਾਣ ਮਿਲਣਾ ਚਾਹੀਦਾ ਹੈ ਜਿਸ ਦਾ ਇਹ ਹੱਕਦਾਰ ਹੈ | ਉਨ੍ਹਾਂ ਦੀ ਇਸ ਸੋਚ ਤੋਂ ਪ੍ਰੇਰਿਤ ਹੋ ਕੇ ਇਹ ਉਪਰਾਲਾ ਸ਼ੁਰੂ ਕੀਤਾ ਗਿਆ, ਜੋ ਅੱਜ ਕਈ ਦੇਸ਼ਾਂ ਵਿੱਚ ਲੋਕਾਂ ਦੀ ਭਾਗੀਦਾਰੀ ਨਾਲ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਗੈਰਕਾਨੂੰਨੀ ਪਾਰਟੀ ਦੌਰਾਨ ਝੜਪਾਂ, 10 ਗਿ੍ਫ਼ਤਾਰ ਅਗਲੀ ਖ਼ਬਰ ਕੋਲੰਬੀਆ ਵਿਚ ਕਮਰਾਲ ਵਿਖੇ ਇਕ ਰੁੱਖ 'ਤੇ ਬੈਠੇ ਸਕਾਰਲੇਟ ਆਈਬਿਸ ਪੰਛੀ |
Ad Position 24