07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਗੈਰਕਾਨੂੰਨੀ ਪਾਰਟੀ ਦੌਰਾਨ ਝੜਪਾਂ, 10 ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 07-04-2026
ਲੈਸਟਰ (ਇੰਗਲੈਂਡ), 6 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਡੋਰਸੈੱਟ ਇਲਾਕੇ ਦੇ ਈਸਟ ਲੁਲਵਰਥ ਪਿੰਡ ਨੇੜੇ ਇਕ ਗੈਰਕਾਨੂੰਨੀ ਸੰਗੀਤ ਸਮਾਗਮ ਦÏਰਾਨ ਪੁਲਿਸ ਤੇ ਰੇਵ ਪਾਰਟੀ ਵਿਚ ਸ਼ਾਮਲ ਲੋਕਾਂ ਵਿਚਾਲੇ ਤਣਾਅਪੂਰਨ ਝੜਪਾਂ ਹੋਣ ਦੀ ਘਟਨਾ ਸਾਹਮਣੇ ਆਈ ਹੈ | ਪੁਲਿਸ ਵੱਲੋਂ ਕੀਤੀ ਕਾਰਵਾਈ ਦÏਰਾਨ 10 ਵਿਅਕਤੀਆਂ ਨੂੰ ਵੱਖ-ਵੱਖ ਦੋਸ਼ਾਂ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਮੁਤਾਬਕ ਬੀਤੇ ਦਿਨ ਦੇਰ ਰਾਤ ਲਗਭਗ 11:45 ਵਜੇ ਇਸ ਗੈਰਕਾਨੂੰਨੀ ਪਾਰਟੀ ਬਾਰੇ ਸੂਚਨਾ ਮਿਲੀ ਸੀ | ਇਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ਾਂਤ ਪਿੰਡ ਈਸਟ ਲੁਲਵਰਥ ਦੇ ਨੇੜਲੇ ਖੇਤ 'ਚ ਇਕੱਠੇ ਹੋਣ ਲੱਗੇ | ਅੰਦਾਜ਼ੇ ਮੁਤਾਬਕ ਲਗਭਗ 2 ਹਜ਼ਾਰ ਲੋਕ ਇਸ ਸਮਾਗਮ 'ਚ ਮÏਜੂਦ ਸਨ ਤੇ 100 ਤੋਂ ਵੱਧ ਵਾਹਨ ਇਲਾਕੇ ਵਿਚ ਖੜ੍ਹੇ ਸਨ | ਸਥਾਨਕ ਲੋਕਾਂ ਨੇ ਦੱਸਿਆ ਕਿ ਸਾਰੀ ਰਾਤ ਤੇਜ਼ ਆਵਾਜ਼ 'ਚ ਸੰਗੀਤ ਵੱਜਦਾ ਰਿਹਾ ਜਿਸ ਕਾਰਨ ਆਲੇ-ਦੁਆਲੇ ਦੇ ਪਿੰਡਾਂ ਵਿਚ ਰਹਿੰਦੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਪੁਲਿਸ ਨੇ ਪਹਿਲਾਂ ਭੀੜ ਨੂੰ ਖੁਦ ਹੀ ਇਥੋਂ ਹਟ ਜਾਣ ਲਈ ਕਿਹਾ, ਪਰ ਜਦੋਂ ਲੋਕਾਂ ਨੇ ਹੁਕਮਾਂ ਦੀ ਪਰਵਾਹ ਨਾ ਕੀਤੀ ਤਾਂ ਐਤਵਾਰ ਸ਼ਾਮ ਦੰਗਾ-ਨਿਯੰਤਰਣ ਸਾਜੋ-ਸਾਮਾਨ ਨਾਲ ਲੈਸ ਪੁਲਿਸ ਟੀਮਾਂ ਨੂੰ ਮÏਕੇ 'ਤੇ ਤਾਇਨਾਤ ਕੀਤਾ ਗਿਆ¢ਇਸ ਘਟਨਾ ਦÏਰਾਨ 10 ਲੋਕਾਂ ਨੂੰ ਵੱਖ-ਵੱਖ ਦੋਸ਼ਾਂ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਵਿਚ ਨਸ਼ੇ ਦੀ ਹਾਲਤ 'ਚ ਡਰਾਈਵਿੰਗ ਤੇ ਐਮਰਜੈਂਸੀ ਵਰਕਰ 'ਤੇ ਹਮਲਾ ਕਰਨ ਦੇ ਦੋਸ਼ ਵੀ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ -ਵਿਸ਼ਵ ਸਕੂਲ ਬਾਸਕਟਬਾਲ ਤੇ ਵਾਲੀਬਾਲ ਚੈਂਪੀਅਨਸ਼ਿਪ- ਪੰਜਾਬ ਦੇ ਲਗਭਗ 16 ਖਿਡਾਰੀ ਲੈਣਗੇ ਟਰਾਇਲਾਂ 'ਚ ਹਿੱਸਾ <br/... ਅਗਲੀ ਖ਼ਬਰ ਇੰਗਲੈਂਡ ਦੇ ਸ਼ਹਿਰ ਲੈਸਟਰ 'ਚ 6 ਤੋਂ 12 ਅਪ੍ਰੈਲ ਤੱਕ ਮਨਾਇਆ ਜਾ ਰਿਹਾ 'ਰਾਸ਼ਟਰੀ ਸਮੋਸਾ ਹਫ਼ਤਾ'
Ad Position 24