ਜਲੰਧਰ, 6 ਅਪ੍ਰੈਲ (ਡਾ.ਜਤਿੰਦਰ ਸਾਬੀ)-ਇੰਟਰਨੈਸ਼ਨਲ ਸਕੂਲ ਸਪੋਰਟਸ ਫੈਡਰੇਸ਼ਨ ਵੱਲੋਂ ਕਰਵਾਈ ਜਾਣ ਵਾਲੀ ਵਿਸ਼ਵ ਸਕੂਲ ਬਾਸਕਟਬਾਲ ਚੈਂਪੀਅਨਸ਼ਿਪ, ਜਲਾਟੀਬੋਰ (ਸਰਬੀਆ) 'ਚ ਹਿੱਸਾ ਲੈਣ ਵਾਲੀ ਭਾਰਤੀ ਸਕੂਲ ਬਾਸਕਟਬਾਲ ਟੀਮ ਦੇ ਚੋਣ ਟਰਾਇਲ ਰਾਂਚੀ (ਝਾਰਖੰਡ) ਵਿਖੇ ਹੋਣਗੇ | ਇਨ੍ਹਾਂ ਚੋਣ ਟਰਾਇਲਾਂ ਵਿਚ ਹਿੱਸਾ ਲੈਣ ਲਈ ਪੰਜਾਬ ਦੇ ਸਕੂਲਾਂ ਤੋਂ ਅੰਡਰ 17 ਸਾਲ 'ਚ ਹਰਜੀਤ ਸਿੰਘ, ਦਿਨੇਸ਼ ਤੇ ਸ਼ੁਹਾਨ, ਅੰਡਰ 17 ਸਾਲ ਲਈ ਲੜਕੀਆਂ ਦੇ ਵਰਗ 'ਚ ਤਿਸ਼ਮਿਤ ਕੌਰ ਅਤੇ ਅੰਡਰ 19 ਸਾਲ ਲਈ ਲੜਕੇ ਵਰਗ 'ਚ ਕੁਸ਼ ਮਨਵੀਰ, ਦਿਵਜੋਤ ਸਿੰਘ ਤੇ ਸ਼ੌਰਿਆ ਤੇ ਲੜਕੀਆਂ ਦੇ ਵਰਗ 'ਚ ਸੌਮਿਆ, ਦੀਪਕਾ ਤੇ ਗਗਨਦੀਪ ਦੀ ਚੋਣ ਹੋਈ | ਇਸੇ ਤਰਾਂ ਨਾਲ ਵਿਸ਼ਵ ਸਕੂਲ ਵਾਲੀਬਾਲ ਚੈਂਪੀਅਨਸ਼ਿਪ, ਸ਼ਨਗੁਲੂ (ਚੀਨ) 'ਚ ਹਿੱਸਾ ਲੈਣ ਵਾਲੀ ਭਾਰਤੀ ਸਕੂਲ ਵਾਲੀਬਾਲ ਟੀਮ ਦੇ ਚੋਣ ਟਰਾਇਲ ਵੀ ਰਾਂਚੀ (ਝਾਰਖੰਡ) ਵਿਖੇ ਹੋਣਗੇ | ਜਿਨ੍ਹਾਂ ਲਈ ਲਈ ਲੜਕੇ ਵਰਗ ਦੇ ਵਿਚ ਅਰਪਿਤ ਸਾਂਗਵਾਨ, ਅਨਮੋਲ ਰੰਧਾਵਾ, ਅਰਸ਼ਪ੍ਰੀਤ ਸਿੰਘ, ਅਭਿਨਵ ਤੇ ਸ਼ਬਾਬ ਗੌਤਮ ਤੇ ਲੜਕੀਆਂ ਦੇ ਵਰਗ 'ਚ ਮੰਨਤ ਦੀ ਚੋਣ ਕੀਤੀ ਗਈ | ਸਿੱਖਿਆ ਵਿਭਾਗ ਪੰਜਾਬ ਸਕੂਲ ਦੇ ਖੇਡ ਸ਼ਾਖਾਂ ਦੇ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਸੁਨੀਲ ਕੁਮਾਰ ਨੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਸਾਨੂੰ ਆਸ ਹੈ ਕਿ ਸਾਡੇ ਖਿਡਾਰੀ ਚੋਣ ਟਰਾਇਲਾਂ 'ਚ ਚੰਗਾ ਪ੍ਰਦਰਸ਼ਨ ਕਰਨਗੇ |