ਲੰਡਨ, 12 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਕੱਲ ਲੰਡਨ 'ਚ ਫਲਸਤੀਨੀ ਹੱਕਾਂ ਲਈ ਹੋਈ ਵੱਡੀ ਰੈਲੀ ਦÏਰਾਨ 523 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ¢ ਪ੍ਰਦਰਸ਼ਨਕਾਰੀ ਯੂ ਕੇ ਵਿੱਚ ਇੱਕ ਪਾਬੰਦੀਸ਼ੁਦਾ ਗਰੁੱਪ ਫਲਸਤੀਨ ਐਕਸ਼ਨ ਦੇ ਸਮਰਥਨ ਇੱਕ ਇਕੱਠੇ ਹੋਏ ਸਨ¢ ਗਿ੍ਫ਼ਤਾਰ ਕੀਤੇ ਗਏ ਲੋਕਾਂ ਦੀ ਉਮਰ 18 ਤੋਂ 87 ਸਾਲ ਦੇ ਵਿਚਕਾਰ ਸੀ¢ ਜਦ ਕਿ ਇਸ ਵੱਡੀ ਗਿਣਤੀ ਵਿਚ ਬਜ਼ੁਰਗ ਸ਼ਾਮਲ ਸਨ¢ 200 ਦੇ ਕਰੀਬ ਲੋਕਾਂ ਨੂੰ ਟਰਾਫਾਲਗਰ ਸੁਕੇਅਰ ਤੋਂ ਗਿ੍ਫਤਾਰ ਕੀਤਾ ਸੀ¢ ਪ੍ਰਦਰਸ਼ਨਕਾਰੀ ਫਲਸਤੀਨ ਐਕਸ਼ਨ 'ਤੇ ਲੱਗੀ ਪਾਬੰਦੀ ਦਾ ਵਿਰੋਧ ਕਰ ਰਹੇ ਸਨ ਅਤੇ ਉਹਨਾਂ ਸਰਕਾਰ ਦੀ ਨੀਤੀ ਨੂੰ ਬੋਲਣ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ¢ ਜੁਲਾਈ 2025 ਵਿੱਚ ਫਲਸਤੀਨ ਐਕਸ਼ਨ ਨੂੰ ਦਹਿਸ਼ਤਗਰਦ ਸੰਗਠਨ ਐਲਾਨਿਆ ਸੀ, ਜਿਸ ਕਰਕੇ ਇਸਦਾ ਸਮਰਥਨ ਕਰਨਾ ਗੈਰਕਾਨੂੰਨੀ ਹੈ ਅਤੇ 14 ਸਾਲ ਤੱਕ ਕੈਦ ਦੀ ਸਜ਼ਾ ਦੀ ਵਿਵਸਥਾ ਹੈ | ਫਰਵਰੀ 2026 ਵਿੱਚ ਹਾਈ ਕੋਰਟ ਨੇ ਇਸ ਪਾਬੰਦੀ ਨੂੰ ਗੈਰਕਾਨੂੰਨੀ ਕਰਾਰ ਦਿੱਤਾ, ਪਰ ਸਰਕਾਰ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਹੈ, ਜਿਸ ਦਾ ਅਜੇ ਤੱਕ ਕੋਈ ਆਖਰੀ ਫੈਸਲਾ ਨਹੀਂ ਆਇਆ | ਪਾਬੰਦੀ ਲੱਗਣ ਤੋਂ ਹੁਣ ਤੱਕ 3,000 ਤੋਂ ਵੱਧ ਗਿ੍ਫ਼ਤਾਰੀਆਂ ਹੋ ਚੁੱਕੀਆਂ ਹਨ, ਜ਼ਿਆਦਾਤਰ ਤਖ਼ਤੀਆਂ ਲੈ ਕੇ ਖੜ੍ਹੇ ਹੋਣ ਕਰਕੇ ਗਿ੍ਫਤਾਰੀਆ ਹੋਈਆਂ ਹਨ¢ ਆਯੋਜਕਾਂ ਦਾ ਕਹਿਣਾ ਹੈ ਕਿ ਇਹ ਰੈਲੀ ਯੂ ਕੇ ਸਰਕਾਰ ਦੀ ਗਾਜ਼ਾ ਸੰਬੰਧੀ ਨੀਤੀ ਅਤੇ ਘਰੇਲੂ ਪੱਧਰ 'ਤੇ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀਆਂ ਦੇ ਵਿਰੋਧ ਦਾ ਹਿੱਸਾ ਸੀ |