ਟੋਰਾਂਟੋ, 13 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਲੁਧਿਆਣਾ ਜ਼ਿਲ੍ਹੇ ਦੇ ਮੰਡੀ ਅਹਿਮਦਗੜ੍ਹ ਨੇੜਲੇ ਪਿੰਡ ਬੜੂੰਦੀ ਦੀ ਜੰਮਪਲ ਕਮਲਪ੍ਰੀਤ ਕੌਰ ਮਾਨ ਪੁੱਤਰੀ ਸਰਬਜੀਤ ਸਿੰਘ ਮਾਨ ਕੈਨੇਡਾ 'ਚ ਜੇਲ੍ਹ ਡਿਪਾਰਟਮੈਂਟ ਵਿਚ ਜ਼ੇਲ ਅਧਿਕਾਰੀ ਦੇ ਤੌਰ 'ਤੇ ਭਰਤੀ ਹੋਈ ਹੈ, ਇੱਥੇ ਭਾਰਤੀ ਖਾਸਕਰ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਕਮਲਪ੍ਰੀਤ ਕੌਰ ਮਾਨ, ਜਿੱਥੇ 12ਵੀਂ ਤੱਕ ਦੀ ਪੜ੍ਹਾਈ ਰਾਏਕੋਟ ਤੋਂ ਕਰਨ ਉਪਰੰਤ ਪੰਜਾਬ ਐਗਰੀਕਲਚਰਲ ਯੁਨੀਵਰਸਿਟੀ ਲੁਧਿਆਣਾ ਤੋਂ ਬੀ. ਐਸ. ਈ. ਮੈਡੀਕਲ ਦੀ ਡਿਗਰੀ ਕਰਨ ਮਗਰੋਂ 2017 'ਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਆਈ ਤੇ ਕਨੇਡਾ ਦੇ ਨੋਵਾ ਸ਼ਕੋਸ਼ੀਆ ਤੋਂ ਇਨਵਾਇਰਮੈਂਟ ਵਿਸ਼ੇ 'ਤੇ ਇੰਜ਼ੀਨੀਅਰਿੰਗ ਕਰਨ ਤੋਂ ਬਾਅਦ ਫਿਰ ਸਕਿਓਰਟੀ ਦਾ ਕੰਮ ਕੀਤਾ 'ਤੇ ਫਿਰ ਕਸੀਨੋਂ ਵਿਖੇ ਸਕਿਓਰਟੀ ਵਿਚ ਰਹਿ ਕੇ ਕਿਸੇ ਅਣਸੁਖਾਵੀਂ ਘਟਨਾਂ ਨੂੰ ਚੈੱਕ ਕਰਨ ਲਈ ਕੈਂਮਰੇ ਖੰਗਾਲਣ ਦਾ ਕੰਮ ਕੀਤਾ 'ਤੇ ਅੱਗੇ ਆਪਣੇ ਆਪ ਨੂੰ ਹੋਰ ਉੱਚਾ ਚੁੱਕਣ ਲਈ ਉਸਨੇ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਲਈ ਕੋਸ਼ਿਸ਼ ਸ਼ੁਰੂ ਕੀਤੀ ਤੇ ਉਸਦੀਆਂ ਇਹਨਾਂ ਕੋਸ਼ਿਸਾਂ ਤੇ ਆਪਣੀ ਕਾਬਲੀਅਤ ਦੇ ਸਿਰ 'ਤੇ ਕਮਲਪ੍ਰੀਤ ਦੀ ਜ਼ੇਲ ਅਧਿਕਾਰੀ (ਕਰੈਕਸ਼ਨਲ) ਦੇ ਤੌਰ 'ਤੇ ਚੋਣ ਹੋ ਗਈ | ਉਸਦੀ ਇਸ ਪ੍ਰਾਪਤੀ 'ਤੇ ਸਮੁੱਚੇ ਭਾਈਚਾਰੇ ਨੂੰ ਮਾਣ ਹੈ |