12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਅਲਬਰਟਾ ਐਨ.ਡੀ.ਪੀ. ਪਾਰਟੀ ਨੇ ਪੰਜਾਬੀਆਂ ਦੇ ਗੜ੍ਹ 'ਚ 3 ਪੰਜਾਬੀ ਉਮੀਦਵਾਰ ਐਲਾਨੇ <br/>

Ad Position 21
No active advertisement
ਅਜੀਤ ਡੈਸਕ 14-04-2026
ਕੈਲਗਰੀ, 13 ਅਪ੍ਰੈਲ (ਜਸਜੀਤ ਸਿੰਘ ਧਾਮੀ)-ਅਲਬਰਟਾ ਐਨ.ਡੀ.ਪੀ ਪਾਰਟੀ ਵੱਲੋਂ ਪੰਜਾਬੀਆਂ ਦੀ ਸੰਘਣੀ ਵਸੋ ਵਾਲੇ ਇਲਾਕੇ ਉੱਤਰ-ਪੂਰਬੀ ਵਿਚ ਪੈਂਦੇ ਵਿਧਾਨ ਸਭਾ ਹਲਕੇ ਕੈਲਗਰੀ-ਉੱਤਰ ਪੂਰਬ ਤੋਂ ਮੌਜੂਦਾ ਵਿਧਾਇਕ ਗੁਰਿੰਦਰ ਬਰਾੜ ਨੂੰ ਦੁਬਾਰਾ ਉਮੀਦਵਾਰ ਬਣਾ ਦਿੱਤਾ ਹੈ | ਗੁਰਿੰਦਰ ਬਰਾੜ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਪੜ੍ਹਨ ਵਾਸਤੇ ਆਇਆ ਸੀ | ਜਿਸ ਨੇ ਆਪਣੀ ਵਿਦਿਆ ਪੂਰਨ ਕਰਨ ਉਪਰੰਤ ਰਾਜਨੀਤੀ 'ਚ ਕਦਮ ਰੱਖਿਆ ਹੈ | ਉਹ ਪਹਿਲਾਂ 2023 'ਚ ਵਿਧਾਇਕ ਚੁਣਿਆ ਗਿਆ ਸੀ | ਇਸ ਵਾਰ ਉਹ ਦੂਸਰੀ ਵਾਰ ਆਪਣੀ ਕਿਸਮਤ ਨੂੰ ਅਜ਼ਮਾ ਰਹੇ ਹਨ | ਇਸ ਤਰ੍ਹਾਂ ਵਿਧਾਨ ਸਭਾ ਹਲਕਾ ਕੈਲਗਰੀ-ਫਾਲਕਨਰਿਜ ਤੋਂ ਮੌਜੂਦਾ ਵਿਧਾਇਕ ਪਰਮੀਤ ਸਿੰਘ ਬੋਪਾਰਾਏ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਪਰਮੀਤ ਸਿੰਘ ਬੋਪਾਰਾਏ ਰੀਅਲ ਅਸਟੇਟ ਦੇ ਕਾਰੋਬਾਰੀ ਹਨ | ਵਿਧਾਨ ਸਭਾ ਹਲਕਾ ਕੈਲਗਰੀ-ਭੁੱਲਰ-ਮੈਕਾਲ ਤੋਂ ਮੌਜੂਦਾ ਵਿਧਾਇਕ ਇਰਫਾਨ ਸਾਬੀਰ ਨੂੰ ਉਮੀਦਵਾਰ ਐਲਾਨਿਆ ਹੈ | ਜੋ ਕਿ ਕਿੱਤੇ ਵਜੋਂ ਵਕੀਲ ਰਹੇ ਹਨ ਤੇ 2015 ਵਿਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ | ਇਸ ਵਾਰ ਉਹ ਚੌਥੀ ਵਾਰ ਵਿਧਾਇਕ ਦੀ ਚੋਣ ਲੜਨ ਲੱਗੇ ਹਨ | ਇੱਥੇ ਦੱਸਣਾ ਬਣਦਾ ਹੈ ਕਿ ਅਜੇ ਵਿਧਾਨ ਸਭਾ ਦੀਆਂ ਚੋਣਾਂ 2027 ਵਿਚ ਹੋਣੀਆਂ ਹਨ | ਪਰ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਬਿਨਾ ਮੁਕਾਬਲੇ ਐਲਾਨਣੇ ਸ਼ੁਰੂ ਕਰ ਦਿੱਤੇ ਹਨ | ਜਿਸ 'ਚ ਅਲਬਰਟਾ ਐਨ.ਡੀ.ਪੀ. ਪਾਰਟੀ ਨੇ ਆਪਣੇ ਸਾਰੇ ਪਿਛਲੇ ਜੇਤੂ ਵਿਧਾਇਕਾਂ ਨੂੰ ਦੁਬਾਰਾ ਉਮੀਦਵਾਰ ਐਲਾਨਣਾ ਸ਼ੁਰੂ ਕੀਤਾ ਹੋਇਆ ਹੈ | ਇਸ ਸਾਲ ਜਾਣੀ ਕੇ 2026 ਵਿਚ ਰਾਜਨੀਤਿਕ ਪਾਰਟੀਆਂ ਨੇ ਨੌਮੀਨੇਸ਼ਨਾਂ ਕਰਵਾਉਣੀਆ ਹਨ | ਜਿਨਾਂ ਬਾਰੇ ਵੀ ਜਲਦੀ ਐਲਾਨ ਹੋਣ ਦੀ ਉਮੀਦ ਹੈ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਭਾਰਤੀ ਕੌਂਸਲਖਾਨੇ ਨੇ ਮਨਾਈ ਵਿਸਾਖੀ <br/> ਅਗਲੀ ਖ਼ਬਰ ਲੁਧਿਆਣੇ ਦੀ ਧੀ ਬਣੀ ਕੈਨੇਡਾ 'ਚ ਜੇਲ੍ਹ ਅਧਿਕਾਰੀ
Ad Position 24