ਕੈਨੇਡਾ 'ਚ ਭਾਰਤੀ ਕੌਂਸਲਖਾਨੇ ਨੇ ਮਨਾਈ ਵਿਸਾਖੀ <br/>
ਅਜੀਤ ਡੈਸਕ
14-04-2026
ਟੋਰਾਂਟੋ, 13 ਅਪ੍ਰੈਲ -ਕੈਨੇਡਾ 'ਚ ਅਪ੍ਰੈਲ ਦਾ ਮਹੀਨਾ 'ਸਿੱਖ ਹੈਰੀਟੇਜ ਮੰਥ' ਵਜੋਂ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਬੀਤੇ ਕੱਲ੍ਹ ਟੋਰਾਂਟੋ ਸਥਿਤ ਭਾਰਤ ਦੇ ਕੌਂਸਲਖਾਨੇ ਦੇ ਅਧਿਕਾਰੀਆਂ ਨੇ 'ਵਿਰਾਸਤ-ਏ-ਖਾਲਸਾ' ਦੇ ਸਹਿਯੋਗ ਨਾਲ ਬਰੈਂਪਟਨ ਵਿਖੇ ਭਾਰਤੀ ਮੂਲ ਦੇ ਭਾਈਚਾਰੇ ਨਾਲ ਵਿਸਾਖੀ ਦਾ ਤਿਓਹਾਰ ਮਾਨਇਆ | ਇਸ ਮੌਕੇ 'ਤੇ ਰਾਜਧਾਨੀ ਓਟਾਵਾ ਤੋਂ ਪੁੱਜੇ ਭਾਰਤੀ ਰਾਜਦੂਤ ਦਿਨੇਸ਼ ਪਟਨਾਇਕ ਨੇ ਵਿਸਾਖੀ ਦੀਆਂ ਵਧਾਈਆਂ ਦਿੰਦੇ ਹੋਏ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਖਾਲਸਾ ਪੰਥ ਨੇ ਭਾਰਤ ਦੀ ਰਾਖੀ ਕੀਤੀ ਤੇ ਭਾਰਤ ਨੂੰ ਸਿੱਖ ਕੌਮ ਤੋਂ ਮਿਲੇ ਚੜ੍ਹਦੀ ਕਲਾ ਦੇ ਸਿਧਾਂਤ ਦੀ ਸ਼ਿੱਦਤ ਨਾਲ ਜਰੂਰਤ ਹੈ | ਉਂਟਾਰੀਓ ਦੇ ਊਰਜਾ ਮੰਤਰੀ ਸਟੇਫਨ ਲੈਚੇ ਨੇ ਖੁਸ਼ੀ ਦੇ ਅੰਦਾਜ਼ ਵਿੱਚ ਸਟੇਜ ਤੋਂ ਆਪਣੀ ਪਹਿਚਾਣ ਸਟੀਫਨ ਸਿੰਘ ਲੈਚੇ ਵਜੋਂ ਕਰਵਾਈ ਤੇ ਕਿਹਾ ਕਿ ਸਿੱਖ ਭਾਈਚਾਰੇ ਨੇ ਕੈਨੇਡਾ ਦੇ ਵਿਕਾਸ ਵਿਚ ਠੋਸ ਯੋਗਦਾਨ ਪਾਇਆ ਹੈ | ਇਹ ਸਮਾਗਮ ਸਪਰੈਂਜਾ ਬੈਂਕੁਅਟ ਹਾਲ 'ਚ ਹੋਇਆ ਜਿਸ 'ਚ ਢਾਡੀ ਵਾਰਾਂ, ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ | ਇਸ ਮੌਕੇ 'ਤੇ ਰਾਜ ਮੰਤਰੀ ਨੀਨਾ ਤਾਂਗੜੀ, ਸਾਬਕਾ ਸੰਸਦ ਮੈਂਬਰ ਗੁਰਬਖਸ਼ ਸਿੰਘ ਮੱਲ੍ਹੀ, ਸੰਸਦ ਮੈਂਬਰ ਜੈਦ ਅਬੂਲਤੀਫ, ਸਕਾਟ ਐਚੀਸਨ, ਵਿਧਾਇਕ ਦੀਪਕ ਆਨੰਦ, ਅਮਰਜੋਤ ਸੰਧੂ, ਹਰਦੀਪ ਗਰੇਵਾਲ, ਸਿਟੀ ਕੌਂਸਲਰ ਦੀਪਿਕਾ ਦਮਰੇਲਾ, ਅਤੇ ਮੋਨਿਕਾ ਸਿੰਘ ਸੋਰਜ਼, ਕੌਂਸਲ ਜਨਰਲ ਮਹਾਂਵੀਰ ਸਿੰਘਵੀ, ਪ੍ਰਤਾਪ ਸਿੰਘ ਕਪਿਧਵਾਜਾ, ਯਾਦਰਾਮ ਯਾਦਵ ਗਰੀਸ਼ ਜੁਨੇਜਾ, ਦੇ ਨਾਲ ਸੁਖਵੰਤ ਸਿੰਘ ਠੇਠੀ, ਸੁਦੀਪ ਸਿੰਗਲਾ, ਬੇਅੰਤ ਸਿੰਘ ਧਾਲੀਵਾਲ, ਬਚਿੱਤਰ ਘੋਲੀਆ, ਬਿਕਰਮਜੀਤ ਸਿੰਘ ਅੱਲਾਬਖਸ਼, ਹਰਦੀਪ ਸਿੰਘ ਠੇਠੀ, ਕਮਲਜੀਤ ਸਿੰਘ ਸਿੱਧੂ, ਜਤਿੰਦਰ ਸਿੰਘ ਸੰਧੂ, ਜਸਵਿੰਦਰ ਸਿੱਧੂ, ਅਤੇ ਰਾਣਾ ਰਣਧੀਰ ਸਿੰਘ ਸਿੱਧੂ ਵੀ ਹਾਜਿਰ ਸਨ | ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਰਾਜਧਾਨੀ ਓਟਾਵਾ ਵਿਖੇ ਵਿਸਾਖੀ ਦੇ ਵਿਸ਼ੇਸ਼ ਸਮਾਗਮ 'ਚ ਸ਼ਮੂਲੀਅਤ ਕੀਤੀ ਹੈ |