ਲੈਸਟਰ (ਇੰਗਲੈਂਡ), 15 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਘਰਾਂ ਦੇ ਨਕਸ਼ੇ ਆਨਲਾਈਨ ਦੇਖ ਕੇ ਚੋਰੀਆਂ ਕਰਨ ਵਾਲੇ ਇਕ ਅਲਬੇਨੀਆਈ ਗਰੋਹ ਨੂੰ ਅਦਾਲਤ ਵਲੋਂ ਸਖ਼ਤ ਸਜ਼ਾਵਾਂ ਸੁਣਾਈਆਂ ਗਈਆਂ ਹਨ¢ ਇਸ ਗਰੋਹ ਨੇ ਦੇਸ਼ ਭਰ ਵਿਚ 10 ਮਹੀਨਿਆਂ ਦÏਰਾਨ ਦਰਜ਼ਨਾਂ ਘਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਪੌਂਡ ਦੀ ਕੀਮਤ ਦੇ ਗਹਿਣੇ, ਘੜੀਆਂ ਅਤੇ ਮਹਿੰਗੇ ਬੈਗ ਲੁੱਟੇ¢ਅਦਾਲਤ ਵਿਚ ਸੁਣਵਾਈ ਦÏਰਾਨ ਸਾਹਮਣੇ ਆਇਆ ਕਿ ਇਹ ਗਰੋਹ ਇੰਟਰਨੈੱਟ ਅਤੇ ਪ੍ਰਾਪਰਟੀ ਵੈੱਬਸਾਈਟਾਂ 'ਤੇ ਘਰਾਂ ਦੇ ਨਕਸ਼ੇ ਅਤੇ ਬਣਤਰ ਦੇਖ ਕੇ ਪਹਿਲਾਂ ਹੀ ਯੋਜਨਾ ਬਣਾਉਂਦਾ ਸੀ¢ ਇਸ ਤੋਂ ਬਾਅਦ ਇਹ ਰਾਤ ਦੇ ਸਮੇਂ ਪੌਂੜੀਆਂ ਦੀ ਮਦਦ ਨਾਲ ਘਰਾਂ ਵਿਚ ਦਾਖ਼ਲ ਹੋ ਕੇ ਚੋਰੀਆਂ ਕਰਦਾ ਸੀ¢ਗਰੋਹ ਨੇ ਕੁੱਲ 44 ਘਰਾਂ 'ਚ ਵੱਡੀਆਂ ਵਾਰਦਾਤਾਂ ਕੀਤੀਆਂ¢ ਇਕ ਮਾਮਲੇ ਵਿਚ 2 ਲੱਖ ਪੌਂਡ ਤੋਂ ਵੱਧ ਦਾ ਸਾਮਾਨ ਚੋਰੀ ਕੀਤਾ ਗਿਆ, ਜਦਕਿ ਇਕ ਹੋਰ ਘਟਨਾ ਵਿਚ 30 ਤੋਂ ਵੱਧ ਮਹਿੰਗੀਆਂ ਘੜੀਆਂ ਲੈ ਜਾਈਆਂ ਗਈਆਂ¢ ਕਈ ਵਾਰ ਘਰਾਂ ਦੇ ਮਾਲਕ ਅੰਦਰ ਹੀ ਮÏਜੂਦ ਸਨ ਅਤੇ ਡਰ ਦੇ ਮਾਰੇ ਲੁਕਣ ਲਈ ਮਜਬੂਰ ਹੋਏ | ਪੁਲਿਸ ਨੇ ਡੀ.ਐਨ.ਏ., ਮੋਬਾਈਲ ਫੋਨ ਡਾਟਾ ਅਤੇ ਗੱਡੀਆਂ ਦੇ ਨੰਬਰਾਂ ਦੀ ਮਦਦ ਨਾਲ ਇਸ ਗਰੋਹ ਨੂੰ ਕਾਬੂ ਕੀਤਾ¢ ਛਾਪਿਆਂ ਦÏਰਾਨ ਕਈ ਮਹਿੰਗੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ, ਹਾਲਾਂਕਿ ਕਾਫ਼ੀ ਸਾਮਾਨ ਪਹਿਲਾਂ ਹੀ ਵੇਚਿਆ ਜਾਂ ਪਿਘਲਾਇਆ ਜਾ ਚੁੱਕਾ ਸੀ¢ਅਦਾਲਤ ਨੇ ਗਰੋਹ ਦੇ ਮੈਂਬਰਾਂ ਨੂੰ 9 ਤੋਂ 10 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਹੈ¢