ਐਬਟਸਫੋਰਡ, 15 ਅਪ੍ਰੈਲ (ਗੁਰਦੀਪ ਸਿੰਘ ਗਰੇਵਾਲ)-ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਨੇ ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੈਕਸੀਕੋ ਜਾਣ ਵਾਲੇ ਜਹਾਜ਼ 'ਚ ਬੈਠੇ 10 ਜਣਿਆਂ ਨੂੰ ਗ਼ਲਤ ਵਿਹਾਰ ਤੇ ਖਰੂਦ ਪਾਉਣ ਦੇ ਦੋਸ਼ ਤਹਿਤ ਗਿ੍ਫ਼ਤਾਰ ਕੀਤਾ ਹੈ | ਵੈਨਕੂਵਰ ਹਵਾਈ ਅੱਡੇ ਦੀ ਬਲਾਰਨ ਅਲੀਨ ਡੁਮਾਲਸਕੀ ਨੇ ਦੱਸਿਆ ਕਿ ਵੈਸਟ ਜੈ ੱਟ ਏਅਰਲਾਈਨ ਦਾ ਡਬਲਿਊ ਐਸ. 2662 ਨਾਮਕ ਜਹਾਜ਼ ਵੈਨਕੂਵਰ ਤੋਂ ਮੈਕਸੀਕੋ ਦੇ ਸ਼ਹਿਰ ਕਾਬੋ ਸਨ ਲਕਾਸ ਜਾਣ ਲਈ ਉਡਾਣ ਭਰਨ ਵਾਸਤੇ ਤਿਆਰ ਸੀ ਕਿ ਇਕ ਗਰੁੱਪ ਜਹਾਜ਼ 'ਚ ਖਰੂਦ ਤੇ ਅਮਲੇ ਦੇ ਮੈਂਬਰਾਂ ਦੇ ਕੰਮ ਵਿਚ ਵਿਘਨ ਪਾਉਣ ਲੱਗ ਗਿਆ, ਜਿਸ ਕਾਰਨ ਪੁਲਿਸ ਨੂੰ ਸੱਦਣਾ ਪਿਆ ਤੇ ਤੁਰੰਤ ਮੌਕੇ 'ਤੇ ਪਹੁੰਚੀ ਪੁਲਿਸ ਨੇ 10 ਜਣਿਆਂ ਨੂੰ ਜਹਾਜ਼ 'ਚੋਂ ਉਤਾਰ ਕੇ ਗਿ੍ਫ਼ਤਾਰ ਕਰ ਲਿਆ | ਇਸ ਘਟਨਾ ਕਾਰਨ ਜਹਾਜ਼ ਦੇ ਹੋਰਨਾਂ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਪੁਲਿਸ ਨੇ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੇ ਨਾਂਅ ਜਾਰੀ ਨਹੀਂ ਕੀਤੇ ਤੇ ਕਈ ਘੰਟੇ ਮਗੋਂ ਜਹਾਜ਼ ਨੇ ਮੈਕਸੀਕੋ ਲਈ ਉਡਾਣ ਭਰੀ | ਕੈਨੇਡਾ ਦੇ ਕਾਨੂੰਨ ਅਨੁਸਾਰ ਜਹਾਜ਼ ਦਾ ਸਫ਼ਰ ਕਰ ਰਹੇ ਹਰ ਯਾਤਰੀ ਨੂੰ ਅਮਲੇ ਦੇ ਮੈਂਬਰਾਂ ਦੀਆਂ ਹਦਾਇਤਾਂ ਮੰਨਣੀਆਂ ਲਾਜ਼ਮੀ ਹਨ | ਜਹਾਜ਼ 'ਚੋਂ ਲਾਹ ਕੇ ਗਿ੍ਫ਼ਤਾਰ ਕੀਤੇ ਉਕਤ 10 ਜਣਿਆਂ ਨੂੰ ਰਿਚਮੰਡ ਦੀ ਸੂਬਾਈ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |