05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

Ad Position 21
No active advertisement
ਅਜੀਤ ਡੈਸਕ 16-04-2026
ਬਰੇਸ਼ੀਆ, 15 ਅਪ੍ਰੈਲ (ਬਲਦੇਵ ਸਿੰਘ ਬੂਰੇ ਜੱਟਾਂ)-ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ, ਬਰੇਸ਼ੀਆ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਇਟਲੀ ਦੀ ਸਿਰਮੌਰ ਸਾਹਿਤਕ ਸੰਸਥਾ ਸਾਹਿਤ ਸੁਰ ਸੰਗਮ ਸਭਾ ਦੇ ਕਵੀਆਂ ਨੇ ਹਿੱਸਾ ਲਿਆ¢ ਇਸ ਕਵੀ ਦਰਬਾਰ ਵਿਚ ਸ਼ਾਮਿਲ ਕਵੀਆਂ ਵਲੋਂ ਸਿੱਖ ਧਰਮ, ਸਿੱਖ ਇਤਿਹਾਸ, ਵਿਸਾਖੀ ਅਤੇ ਸਿੱਖ ਵਿਚਾਰਧਾਰਾ ਸਮੇਤ ਪੰਜਾਬ ਅਤੇ ਚੰਗੇ ਸਮਾਜ ਦੀ ਸਿਰਜਣਾ ਨਾਲ ਸੰਬੰਧਿਤ ਕਵਿਤਾ ਪਾਠ ਕੀਤਾ ਗਿਆ¢ ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਮੇਜਰ ਸਿੰਘ ਖੱਖ ਵਲੋਂ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਆਰੰਭਿਕ ਬੋਲ ਸਾਂਝੇ ਕਰਦਿਆਂ ਕੀਤੀ ਗਈ¢ਹਾਜ਼ਰ ਕਵੀਆਂ ਵਿਚ ਦਲਜਿੰਦਰ ਸਿੰਘ ਰਹਿਲ, ਜਸਵਿੰਦਰ ਕੌਰ ਮਿੰਟੂ, ਜੱਸੀ ਬੰਗਾ, ਜਗਰੂਪ ਸਿੰਘ ਭੁੱਲਰ, ਨਰਿੰਦਰ ਸਿੰਘ ਪੰਨੂ ਅਤੇ ਪ੍ਰੋਫੈਸਰ ਜਸਪਾਲ ਸਿੰਘ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ¢ ਇੰਟਰਨੈਸ਼ਨਲ ਮਹਿਲਾ ਕਾਵਿ ਮੰਡਲ ਇਟਲੀ ਦੀ ਪ੍ਰਧਾਨ ਆਰਤੀ ਬਖਸ਼ੀ ਆਰੂ ਅਤੇ ਇਲਾਕੇ ਦੇ ਮੰਨੇ ਪ੍ਰਮੰਨੇ ਕਵੀ ਜਗਤਾਰ ਸਿੰਘ ਨੇ ਵੀ ਇਸ ਕਵੀ ਸੰਮੇਲਨ ਵਿਚ ਹਿੱਸਾ ਲਿਆ¢ ਸੰਗਤ ਵਿਚੋਂ ਜੱਸੀ ਬੰਗਾ ਅਤੇ ਨੌਜਵਾਨ ਮਨਵੀਰ ਸਿੰਘ ਨੇ ਇਸ ਸਮਾਗਮ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਕਵਿਤਾਵਾਂ ਪੜੀਆਂ¢ ਕਵੀਆਂ ਦੀ ਪ੍ਰਭਾਵਸ਼ਾਲੀ ਕਾਵਿ ਸ਼ੈਲੀ ਅਤੇ ਦਲਜਿੰਦਰ ਰਹਿਲ ਦੇ ਸਟੇਜ ਸੰਚਾਲਨ ਨੇ ਸੰਗਤ ਨੂੰ ਅਖ਼ੀਰ ਤੱਕ ਕਵੀ ਦਰਬਾਰ ਨਾਲ ਜੋੜੀ ਰੱਖਿਆ ¢ ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਬੋਲਦਿਆਂ ਹਰਮਿੰਦਰ ਸਿੰਘ ਅਤੇ ਜਸਵੀਰ ਸਿੰਘ ਨੇ ਸਭਾ ਨਾਲ ਮਿਲ ਕੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਹੋਰ ਸੰਮੇਲਨ ਕਰਨ ਲਈ ਕਿਹਾ, ਜਿਸ ਦੀ ਸਭਾ ਵਲੋਂ ਵੀ ਹਾਮੀ ਭਰੀ ਗਈ¢ ਅੰਤ ਵਿਚ ਪ੍ਰੋ. ਜਸਪਾਲ ਸਿੰਘ ਵਲੋਂ ਇਸ ਵਿਸ਼ੇਸ ਦਿਹਾੜੇ ਦੀ ਮਹੱਤਤਾ, ਸਾਡੇ ਹਿੱਸੇ ਆਉਂਦੇ ਫ਼ਰਜ਼ ਤੇ ਸਭਾ ਵਲੋਂ ਆਰੰਭੇ ਕਾਰਜਾਂ ਦਾ ਜ਼ਿਕਰ ਕੀਤਾ ਗਿਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਵੀਆਂ ਦਾ ਸਨਮਾਨ ਕੀਤਾ ਗਿਆ¢
Ad Position 22
No active advertisement
ਪਿਛਲੀ ਖ਼ਬਰ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ 'ਚ ਖਰੂਦ ਪਾਉਂਦੇ 10 ਗਿ੍ਫ਼ਤਾਰ <br/> ਅਗਲੀ ਖ਼ਬਰ ਵੈਨਕੂਵਰ 'ਚ ਪ੍ਰਸਿੱਧ ਗਾਇਕ ਗੁਰਦਾਸ ਮਾਨ ਖ਼ਿਲਾਫ਼ ਰੋਸ ਮੁਜ਼ਾਹਰਾ
Ad Position 24