ਵੈਨਕੂਵਰ, 14 ਅਪ੍ਰੈਲ (ਸੰਦੀਪ ਸਿੰਘ ਧੰਜੂ)-ਕੈਨੇਡਾ ਦੀ ਧਰਤੀ 'ਤੇ ਸੱਤ ਸਾਲ ਪਹਿਲਾਂ 'ਇਕ ਰਾਸ਼ਟਰ ਇਕ ਭਾਸ਼ਾ' ਦੇ ਬਿਆਨ ਅਤੇ 'ਅਪਮਾਨਜਨਕ ਟਿੱਪਣੀਆਂ' ਕਾਰਨ ਪੈਦਾ ਹੋਏ ਵਿਵਾਦ ਮਗਰੋਂ ਹਾਲ ਹੀ ਵਿਚ ਗਾਇਕ ਗੁਰਦਾਸ ਮਾਨ ਦੇ ਟੋਰਾਂਟੋ, ਕੈਲਗਰੀ ਤੇ ਐਡਮਿੰਟਨ ਵਿਚਲੇ ਸ਼ੋਆਂ ਖ਼ਿਲਾਫ਼ ਪੰਜਾਬੀਆਂ ਵਲੋਂ ਰੋਸ ਪ੍ਰਦਰਸ਼ਨਾਂ ਮਗਰੋਂ ਇਕ ਵੱਡਾ ਰੋਸ ਮੁਜ਼ਾਹਰਾ ਵੈਨਕੂਵਰ 'ਚ ਕੀਤਾ ਗਿਆ, ਜਿਸ ਵਿਚ ਬਜ਼ੁਰਗਾਂ ਅਤੇ ਨੌਜਵਾਨਾਂ ਤੋਂ ਇਲਾਵਾ ਬੀਬੀਆਂ ਤੇ ਬੱਚੇ ਵੀ ਸ਼ਾਮਿਲ ਹੋਏ¢ ਇਸ ਵਿਚ ਸਿੱਖਾਂ ਤੇ ਪੰਜਾਬੀਆਂ ਨੇ ਇਕੱਠਿਆਂ ਹੋ ਕੇ ਗੁਰਦਾਸ ਮਾਨ ਦੇ ਫਾਸੀਵਾਦੀ ਭਾਰਤੀ ਸਟੇਟ ਦੇ 'ਟਰਾਂਸ ਨੈਸ਼ਨਲ ਕਲਚਰਲ ਰਿਪਰੈਸ਼ਨ' ਅਤੇ 'ਇਕ ਰਾਸ਼ਟਰ ਇਕ ਬੋਲੀ' ਵਰਗੇ ਖ਼ਤਰਨਾਕ ਏਜੰਡਿਆ ਸਮੇਤ ਗੁਰਦਾਸ ਮਾਨ ਦੀ ਅਪਸ਼ਬਦਾਵਲੀ ਅਤੇ ਡੇਰੇਵਾਦੀ ਨਸ਼ੇੜੀ ਪ੍ਰਚਾਰ ਦਾ ਸਖ਼ਤ ਵਿਰੋਧ ਕੀਤਾ¢ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਤੋਂ ਲੈ ਕੇ ਓਾਟਾਰੀਓ ਤੱਕ ਦੀਆਂ ਪੰਜਾਬੀ ਅਤੇ ਸਿੱਖ ਸੰਸਥਾਵਾਂ ਵਲੋਂ ਗੁਰਦਾਸ ਮਾਨ ਦੇ ਸ਼ੋਅ ਦੇ ਬਾਈਕਾਟ ਦਾ ਸੱਦਾ ਪਹਿਲਾਂ ਹੀ ਦਿੱਤਾ ਗਿਆ ਸੀ¢ ਵਿਸ਼ੇਸ਼ ਤੌਰ 'ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਸਹਿਯੋਗੀ ਰਹੇ ਸਿੱਖ ਕਾਰਕੁਨਾਂ ਵਲੋਂ ਗੁਰਦਾਸ ਮਾਨ ਖ਼ਿਲਾਫ਼ ਵੱਡੇ ਪੋਸਟਰ ਅਤੇ ਝੰਡੇ ਲੈ ਕੇ ਉਸ ਨੂੰ ਸਰਕਾਰੀ ਏਜੰਟ ਦੱਸਿਆ ਗਿਆ, ਜਿਸ ਨੂੰ ਕੈਨੇਡਾ ਵਿਚ ਸਿੱਖਾਂ ਅਤੇ ਪੰਜਾਬੀਆਂ ਵਿਚਕਾਰ ਨਫ਼ਰਤ ਪੈਦਾ ਕਰਨ ਅਤੇ ਭਾਈਚਾਰੇ ਨੂੰ ਵੰਡਣ ਲਈ ਭਾਰਤ ਸਰਕਾਰ ਵਲੋਂ ਖਾਸ ਹਦਾਇਤਾਂ ਅਧੀਨ ਭੇਜਿਆ ਗਿਆ ਸੀ¢