ਬੇਦੋਸ਼ੇ ਨੂੰ ਕੱਟਣੀ ਪਈ 17 ਸਾਲ ਜੇਲ੍ਹ, ਅਸਲੀ ਦੋਸ਼ੀ ਹੁਣ ਆਇਆ ਅੜਿੱਕੇ
ਅਜੀਤ ਡੈਸਕ
19-04-2026
ਲੈਸਟਰ (ਇੰਗਲੈਂਡ), 18 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਬਿ੍ਟੇਨ ਵਿਚ ਇਕ ਹੈਰਾਨ ਕਰ ਦੇਣ ਵਾਲੇ ਮਾਮਲੇ ਵਿਚ 17 ਸਾਲ ਜੇਲ੍ਹ ਕੱਟਣ ਵਾਲੇ ਬੇਕਸੂਰ ਵਿਅਕਤੀ ਨੂੰ ਇਨਸਾਫ਼ ਮਿਲ ਗਿਆ ਹੈ, ਜਦਕਿ ਅਸਲੀ ਦੋਸ਼ੀ ਹੁਣ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ¢ ਮਿਲੀ ਜਾਣਕਾਰੀ ਮੁਤਾਬਿਕ, ਸਾਲ 2003 ਵਿਚ ਸੈਲਫੋਰਡ ਇਲਾਕੇ ਵਿਚ ਇੱਕ ਮਹਿਲਾ 'ਤੇ ਬਹੁਤ ਹੀ ਦਰਿੰਦਗੀ ਭਰਾ ਹਮਲਾ ਕੀਤਾ ਗਿਆ ਸੀ¢ ਉਸ ਸਮੇਂ ਉਸ ਮਹਿਲਾ ਨੂੰ ਰਾਤ ਦੇ ਵੇਲੇ ਇਕ ਸੁੰਨੇ ਇਲਾਕੇ ਵਿਚ ਇਕ ਆਦਮੀ ਨੇ ਰੋਕ ਕੇ ਧਮਕਾਇਆ, ਫਿਰ ਉਸਨੂੰ ਜ਼ਬਰਦਸਤੀ ਘਸੀਟ ਕੇ ਮਾਰਿਆ-ਪੀਟਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ¢ ਇਸ ਮਾਮਲੇ ਵਿਚ ਪੁਲਿਸ ਨੇ ਐਂਡਰੂ ਮਾਲਕਿਨਸਨ ਨੂੰ ਦੋਸ਼ੀ ਮੰਨ ਲਿਆ ਅਤੇ ਸਿਰਫ਼ ਗਵਾਹੀ ਦੇ ਆਧਾਰ 'ਤੇ ਉਸਨੂੰ ਸਜ਼ਾ ਹੋ ਗਈ¢ ਉਹ ਲਗਭਗ 17 ਸਾਲ ਜੇਲ੍ਹ ਵਿਚ ਰਿਹਾ, ਹਾਲਾਂਕਿ ਉਹ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਬੇਕਸੂਰ ਦੱਸਦਾ ਰਿਹਾ¢ ਬਾਅਦ ਵਿਚ ਵਿਗਿਆਨਕ ਜਾਂਚ ਵਿਚ ਵੱਡਾ ਮੋੜ ਆਇਆ, ਜਦੋਂ ਘਟਨਾ ਸਥਾਨ ਤੋਂ ਮਿਲੇ ਨਮੂਨਿਆਂ ਦੀ ਜਾਂਚ ਕੀਤੀ ਗਈ¢ ਇਸ ਜਾਂਚ ਵਿਚ ਪਤਾ ਲੱਗਿਆ ਕਿ ਮÏਕੇ 'ਤੇ ਮਿਲਿਆ ਜੈਨੇਟਿਕ ਨਿਸ਼ਾਨ ਮਾਲਕਿਨਸਨ ਨਾਲ ਨਹੀਂ ਮਿਲਦਾ, ਸਗੋਂ ਕਿਸੇ ਹੋਰ ਵਿਅਕਤੀ ਨਾਲ ਮਿਲਦਾ ਹੈ¢ ਇਸ ਤੋਂ ਬਾਅਦ ਮੁੜ ਜਾਂਚ ਕੀਤੀ ਗਈ ਅਤੇ ਆਖ਼ਰਕਾਰ ਪੌਲ ਕੂਇਨ ਦੀ ਪਹਿਚਾਣ ਹੋਈ¢ ਉਸ ਦੇ ਖ਼ਿਲਾਫ਼ ਮਜ਼ਬੂਤ ਸਬੂਤ ਮਿਲੇ ਅਤੇ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸਨੂੰ ਜਬਰ ਜਨਾਹ, ਗਲਾ ਘੁੱਟਣ ਅਤੇ ਗੰਭੀਰ ਜ਼ਖ਼ਮ ਪਹੁੰਚਾਉਣ ਦੇ ਦੋਸ਼ਾਂ ਵਿਚ ਦੋਸ਼ੀ ਕਰਾਰ ਦਿੱਤਾ ਹੈ¢ ਇਸ ਮਾਮਲੇ ਵਿਚ ਸਭ ਤੋਂ ਵੱਡੀ ਗਲਤੀ ਇਹ ਸਾਹਮਣੇ ਆਈ ਕਿ ਸ਼ੁਰੂ ਵਿਚ ਪੁਲਿਸ ਗਲਤ ਵਿਅਕਤੀ 'ਤੇ ਹੀ ਟਿਕ ਗਈ ਅਤੇ ਅਸਲੀ ਦੋਸ਼ੀ ਵੱਲ ਧਿਆਨ ਨਹੀਂ ਦਿੱਤਾ ਗਿਆ¢ ਇਸ ਕਾਰਨ ਇੱਕ ਬੇਕਸੂਰ ਵਿਅਕਤੀ ਨੂੰ ਲੰਬਾ ਸਮਾਂ ਜੇਲ੍ਹ ਕੱਟਣਾ ਪਿਆ¢ ਹੁਣ ਇਸ ਮਾਮਲੇ ਦੀ ਵਿਆਪਕ ਜਾਂਚ ਚੱਲ ਰਹੀ ਹੈ ਕਿ ਇਹ ਗਲਤੀ ਕਿਵੇਂ ਹੋਈ ਅਤੇ ਕÏਣ ਇਸ ਲਈ ਜ਼ਿੰਮੇਵਾਰ ਹੈ¢ ਪੁਲਿਸ ਵੱਲੋਂ ਇਸ ਮਾਮਲੇ ਵਿਚ ਹੋਈ ਗਲਤੀ ਲਈ ਮਾਫ਼ੀ ਵੀ ਮੰਗੀ ਗਈ ਹੈ¢ ਇਸ ਘਟਨਾ ਨੇ ਨਿਆਂ ਪ੍ਰਣਾਲੀ 'ਤੇ ਵੀ ਸਵਾਲ ਖੜੇ ਕਰ ਦਿੱਤੇ ਹਨ ਅਤੇ ਇਹ ਦਰਸਾਇਆ ਹੈ ਕਿ ਕਈ ਵਾਰ ਗਲਤ ਫ਼ੈਸਲੇ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਸਕਦੇ ਹਨ¢