30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਗਲੈਨਵੁੱਡ ’ਚ ਦੂਸਰਾ ਸਲਾਨਾ ਖੇਡ ਮੇਲਾ ਸਮਾਪਤ

ਸਿਡਨੀ, 30 ਅਗਸਤ (ਹਰਕੀਰਤ ਸਿੰਘ ਸੰਧਰ)-ਗਲੈਨਵੁੱਡ ਸਪੋਰਟਸ ਐਂਡ ਅਥਲੈਟਿਕ ਸੈਂਟਰ ਵੱਲੋਂ ਕੋਰਨਕੋਪੀਆ ਰਿਜ਼ਰਵ ਵਿਖੇ ਦੂਸਰਾ ਸਲਾਨਾ ਖੇਡ ਮੇਲਾ ਬੜੇ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਖੇਡ ਮੇਲੇ ਨੂੰ ਦੇਖਣ ਲਈ ਹਜ਼ਾਰਾਂ ਦਰਸ਼ਕ ਪਹੁੰਚੇ, ਜਦਕਿ 400 ਤੋਂ ਵੱਧ ਅਥਲੀਟਾਂ ਤੇ 36 ਤੋਂ ਵੱਧ ਵਾਲੀਬਾਲ ਟੀਮਾਂ ਨੇ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 31-08-2026
ਸਿਡਨੀ, 30 ਅਗਸਤ (ਹਰਕੀਰਤ ਸਿੰਘ ਸੰਧਰ)-ਗਲੈਨਵੁੱਡ ਸਪੋਰਟਸ ਐਂਡ ਅਥਲੈਟਿਕ ਸੈਂਟਰ ਵੱਲੋਂ ਕੋਰਨਕੋਪੀਆ ਰਿਜ਼ਰਵ ਵਿਖੇ ਦੂਸਰਾ ਸਲਾਨਾ ਖੇਡ ਮੇਲਾ ਬੜੇ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਖੇਡ ਮੇਲੇ ਨੂੰ ਦੇਖਣ ਲਈ ਹਜ਼ਾਰਾਂ ਦਰਸ਼ਕ ਪਹੁੰਚੇ, ਜਦਕਿ 400 ਤੋਂ ਵੱਧ ਅਥਲੀਟਾਂ ਤੇ 36 ਤੋਂ ਵੱਧ ਵਾਲੀਬਾਲ ਟੀਮਾਂ ਨੇ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਬੰਧਕ ਗੁਰਸ਼ੇਰ ਸਿੰਘ ਮਾਨ ਤੇ ਹਰਸੀਨ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਵਾਰ ਸਿਡਨੀ, ਕੈਨਬਰਾ, ਮੈਲਬੌਰਨ ਅਤੇ ਹੋਰ ਸ਼ਹਿਰਾਂ ਤੋਂ ਖਿਡਾਰੀਆਂ ਅਤੇ ਟੀਮਾਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਸਵੇਰੇ 9 ਵਜੇ ਬਾਬਾ ਜਸਵੀਰ ਸਿੰਘ ਵੱਲੋਂ ਅਰਦਾਸ ਨਾਲ ਕੀਤੀ ਗਈ। ਇਸ ਮੌਕੇ ਕੌਂਸਲਰ ਮੋਹਿਤ ਕੁਮਾਰ, ਕੌਂਸਲਰ ਪ੍ਰਦੀਪ ਪਾਥੀ, ਕੌਂਸਲਰ ਜਗਦੀਪ ਸਿੰਘ ਅਤੇ ਕੌਂਸਲਰ ਮਨਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਅਥਲੈਟਿਕਸ ਮੁਕਾਬਲਿਆਂ ’ਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਦੌੜਾਂ, ਲੰਬੀ ਛਾਲ, ਉੱਚੀ ਛਾਲ, ਨੇਜੇਬਾਜ਼ੀ ਅਤੇ ਡਿਸਕਸ ਥਰੋ ਸਮੇਤ ਕਈ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਖੋ-ਖੋ, ਭਾਰਤੋਲਨ ਤੇ ਵਾਲੀਬਾਲ ਮੁਕਾਬਲੇ ਵੀ ਖਾਸ ਆਕਰਸ਼ਣ ਦਾ ਕੇਂਦਰ ਰਹੇ। ਵਾਲੀਬਾਲ ਕੁੜੀਆਂ ਦੇ ਵਰਗ ’ਚ ਸੁਪਰ ਸਿੱਖ ਟੀਮ ਪਹਿਲੇ ਸਥਾਨ ’ਤੇ ਰਹੀ, ਜਦਕਿ ਸੁਪਰ ਸਿੱਖ ਬੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ’ਚ ਹਰਿਆਣਾ ਟੀਮ ਜੇਤੂ ਰਹੀ ਅਤੇ ਸਿਡਨੀ ਹੋਕ ਟੀਮ ਉਪ ਜੇਤੂ ਰਹੀ। ਸਮਾਗਮ ਦੌਰਾਨ ਦਰਸ਼ਨ ਖੱਟੜਾ ਤੇ ਦਵਿੰਦਰ ਧਾਰੀਆਂ ਨੇ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਕੋਚ ਮਲਕੀਤ ਸਿੰਘ ਅਤੇ ਹਰਸੀਨ ਸਿੰਘ ਸਹੋਤਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ’ਚ ਮਦਦਗਾਰ ਸਾਬਤ ਹੁੰਦੇ ਹਨ। ਅੰਤ ਵਿੱਚ ਗੁਰਸ਼ੇਰ ਸਿੰਘ ਮਾਨ ਨੇ ਸਮੂਹ ਖਿਡਾਰੀਆਂ, ਦਰਸ਼ਕਾਂ, ਸੇਵਾਦਾਰਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਲ-ਕਾਇਦਾ ਦੀ ਧਮਕੀ ਬਾਰੇ ਮੈਨੂੰ ਜਾਣਕਾਰੀ ਨਹੀਂ ਦਿੱਤੀ -ਪ੍ਰਿੰਸ ਹੈਰੀ ਅਗਲੀ ਖ਼ਬਰ ਨਹੀਂ ਰਹੇ ਕੌਮਾਂਤਰੀ ਮੁੱਕੇਬਾਜ਼ ਜੱਗਾ ਬਾਕਸਰ
Ad Position 24