31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਲੱਕੜ ਟੈਰਿਫ਼ਾਂ ਨੇ ਲੱਕੜ ਸਨਅਤ ਦਾ ਸੰਕਟ ਹੋਰ ਡੂੰਘਾ ਕੀਤਾ

ਵੈਨਕੂਵਰ, 30 ਅਗਸਤ (ਮਲਕੀਤ ਸਿੰਘ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਦੀ ਲੱਕੜ ਉੱਤੇ ਲਗਾਏ ਗਏ ਭਾਰੀ ਟੈਰਿਫ਼ਾਂ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਲੱਕੜ ਸਨਅਤ ਲਈ ਹਾਲਾਤ ਹੋਰ ਵਿਗਾੜ ਦਿੱਤੇ ਹਨ। ਪ੍ਰਾਪਤ ਵੇਰਵਿਆਂ ਮੁਤਾਬਿਕ ਆਰਥਿਕ ਮੰਦਵਾੜੇ ਕਾਰਨ ਪਿਛਲੇ 3 ਸਾਲਾਂ ਦੌਰਾਨ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮੌਜੂਦ 20 ਤੋਂ ਵੱਧ ਲੱਕੜ ਮਿੱਲਾਂ ਬੰਦ ਹੋ ਚੁੱਕੀਆਂ ਹਨ।

Ad Position 21
No active advertisement
ਅਜੀਤ ਡੈਸਕ 31-08-2026
ਵੈਨਕੂਵਰ, 30 ਅਗਸਤ (ਮਲਕੀਤ ਸਿੰਘ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਦੀ ਲੱਕੜ ਉੱਤੇ ਲਗਾਏ ਗਏ ਭਾਰੀ ਟੈਰਿਫ਼ਾਂ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਲੱਕੜ ਸਨਅਤ ਲਈ ਹਾਲਾਤ ਹੋਰ ਵਿਗਾੜ ਦਿੱਤੇ ਹਨ। ਪ੍ਰਾਪਤ ਵੇਰਵਿਆਂ ਮੁਤਾਬਿਕ ਆਰਥਿਕ ਮੰਦਵਾੜੇ ਕਾਰਨ ਪਿਛਲੇ 3 ਸਾਲਾਂ ਦੌਰਾਨ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮੌਜੂਦ 20 ਤੋਂ ਵੱਧ ਲੱਕੜ ਮਿੱਲਾਂ ਬੰਦ ਹੋ ਚੁੱਕੀਆਂ ਹਨ। ਅਤੇ ਹੁਣ ਟਰੰਪ ਦੇ ਨਵੇਂ ‘ਫੁਰਮਾਨ’ ਕਾਰਨ ਕਈ ਲੱਖ ਡਾਲਰ ਮੁੱਲ ਦੇ ਕੈਨੇਡੀਅਨ ਲੱਕੜ ਉਤਪਾਦ ਅਮਰੀਕੀ ਟੈਰਿਫ਼ਾਂ ਦੇ ਘੇਰੇ ਵਿੱਚ ਆ ਗਏ ਹਨ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਆਰਥਿਕਤਾ ’ਚ ਜੰਗਲਾਤ ਅਤੇ ਲੱਕੜ ਸਨਅਤ ਦੀ ਲੰਮੇ ਸਮੇਂ ਤੋਂ ਅਹਿਮ ਭੂਮਿਕਾ ਰਹੀ ਹੈ। ਕੈਨੇਡਾ-ਅਮਰੀਕਾ ਵਿਚਾਲੇ ਲੱਕੜ ਦੇ ਵਪਾਰ ਨੂੰ ਲੈ ਕੇ ਚੱਲ ਰਹੇ ਪੁਰਾਣੇ ਵਿਵਾਦ ਪਹਿਲਾਂ ਤੋਂ ਮਿੱਲਾਂ ਦੀਆਂ ਬੰਦਸ਼ਾਂ ਅਤੇ ਹੋਰ ਆਰਥਿਕ ਚੁਣੌਤੀਆਂ ਨਾਲ ਜੂਝ ਰਹੀ ਬ੍ਰਿਟਿਸ਼ ਕੋਲੰਬੀਆ ਦੀ ਲੱਕੜ ਸਨਅਤ ਲਈ ਇਹ ਨਵਾਂ ਵਪਾਰਕ ਦਬਾਅ ਵੱਡੀ ਚਿੰਤਾ ਬਣ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਵ੍ਹਾਈਟ ਰੌਕ ਤੇ ਸਰੀ ’ਚ ਦਿਖਿਆ ਚੰਦਰ ਗ੍ਰਹਿਣ ਦਾ ਦਿਲਕਸ਼ ਨਜ਼ਾਰਾ ਅਗਲੀ ਖ਼ਬਰ ਨਿਪਾਲ ਦੇ ਭਿਆਨਕ ਹੜ੍ਹ ਮਗਰੋਂ ਬੀ.ਸੀ. ਦੇ ਦੋ ਜੋੜੇ ਲਾਪਤਾ, ਪਰਿਵਾਰਾਂ ਨੂੰ ਆਪਣੇ ਜੀਆਂ ਦੀ ਉਡੀਕ
Ad Position 24