30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਨਿਊਯਾਰਕ ’ ਚ ਮੋਹਨ ਭਾਗਵਤ ਦਾ ‘ ਏਕਤਾ ’ ਸੰਦੇਸ਼ ਵੱਖ - ਵੱਖ ਜਥੇਬੰਦੀਆਂ ਵਲੋਂ ਵਿਰੋਧ

ਨਿਊਯਾਰਕ, 30 ਅਗਸਤ (ਰਾਜੂ ਸਾਹਿਬਾਜ਼ਪੁਰਾ)-ਮੈਨਹੈਟਨ ਦੇ ਮੈਡੀਸਨ ਸਕੁਏਅਰ ਗਾਰਡਨ ’ਚ ਆਰ. ਐਸ.

Ad Position 21
No active advertisement
ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਮੋਹਨ ਭਾਗਵਤ। 31-08-2026
ਨਿਊਯਾਰਕ, 30 ਅਗਸਤ (ਰਾਜੂ ਸਾਹਿਬਾਜ਼ਪੁਰਾ)-ਮੈਨਹੈਟਨ ਦੇ ਮੈਡੀਸਨ ਸਕੁਏਅਰ ਗਾਰਡਨ ’ਚ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੇ ਸਮਾਗਮ ਮੌਕੇ ਅੰਦਰ ‘ਏਕਤਾ ਤੇ ਵਿਭਿੰਨਤਾ’ ਦਾ ਸੰਦੇਸ਼ ਦਿੱਤਾ ਗਿਆ। ‘ਅਮੈਰਿਕਨ ਹਿੰਦੂਜ਼ ਫਾਰ ਐਂਗੇਜਮੈਂਟ ਐਂਡ ਡਾਇਲਾਗ’ ਵੱਲੋਂ ਕਰਵਾਏ ‘ਯੂਨੀਵਰਸਲ ਔਨਨੈੱਸ ਸੈਲੀਬ੍ਰੇਸ਼ਨ’ ਵਿਚ ਪ੍ਰਬੰਧਕਾਂ ਅਨੁਸਾਰ ਕਰੀਬ 5000 ਹਜ਼ਾਰ ਲੋਕ ਸ਼ਾਮਲ ਹੋਏ। ਮੋਹਨ ਭਾਗਵਤ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਮਰੀਕਾ ਦੀ ਪਛਾਣ ਬਹੁਲਤਾਵਾਦ ਨਾਲ ਹੈ, ਜਦਕਿ ਭਾਰਤ ‘ਵਿਭਿੰਨਤਾ ਵਿਚ ਏਕਤਾ’ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਮੁਤਾਬਕ ਭਾਰਤ ਦਾ ਫ਼ਰਜ਼ ਆਪਣੀ ਏਕਤਾ ਨੂੰ ਸਮਝਣਾ ਤੇ ਸਮੇਂ-ਸਮੇਂ ’ਤੇ ਦੁਨੀਆ ਨੂੰ ਵੀ ਇਸ ਦਾ ਅਹਿਸਾਸ ਕਰਵਾਉਣਾ ਹੈ। ਭਾਗਵਤ ਨੇ ਕਿਹਾ ਕਿ ਹਰ ਧਰਮ ਦਾ ਰਾਹ ਵੱਖਰਾ ਹੋ ਸਕਦਾ ਹੈ, ਪਰ ਮਨੁੱਖਤਾ ਇਕ ਹੈ ਤੇ ਹਰ ਮਨੁੱਖ ਦੀ ਆਪਣੀ ਮਰਿਆਦਾ ਹੈ। ਉਨ੍ਹਾਂ ਆਖਿਆ ਕਿ ਜੇ ਕੋਈ ਹਿੰਦੂ ਇਹ ਸੋਚਦਾ ਹੈ ਕਿ ਭਾਰਤ ’ਚ ਮੁਸਲਮਾਨਾਂ ਲਈ ਥਾਂ ਨਹੀਂ ਹੋਣੀ ਚਾਹੀਦੀ ਤਾਂ ਉਹ ਹਿੰਦੂ ਧਰਮ ਦੀ ਮੂਲ ਭਾਵਨਾ ਤੋਂ ਦੂਰ ਹੋ ਜਾਂਦਾ ਹੈ। ਉਨ੍ਹਾਂ ਨੇ ਧਾਰਮਿਕ ਵੱਖਰੇਵਿਆਂ ਨੂੰ ਸਵੀਕਾਰ ਕਰਨ, ਸਤਿਕਾਰ ਦੇਣ ਤੇ ਉਨ੍ਹਾਂ ਦੀ ਰੱਖਿਆ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੇ ਉਲਟ ਮੈਡੀਸਨ ਸਕੁਏਅਰ ਗਾਰਡਨ ਦੇ ਬਾਹਰ ਵੱਖ-ਵੱਖ ਜਥੇਬੰਦੀਆਂ ਵਲੋਂ ਆਰ.ਐਸ.ਐਸ. ਦਾ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਭਾਗਵਤ ਦੇ ਏਕਤਾ ਵਾਲੇ ਸੰਦੇਸ਼ ਅਤੇ ਆਰ.ਐਸ.ਐਸ. ਦੀ ਕਥਿਤ ਕਾਰਜਸ਼ੈਲੀ ਵਿਚਕਾਰ ਵੱਡਾ ਫ਼ਰਕ ਹੋਣ ਦਾ ਦੋਸ਼ ਲਾਇਆ। ਮੁਜ਼ਾਹਰੇ ਦੌਰਾਨ ਖਾਲਿਸਤਾਨ ਦੇ ਝੰਡੇ ਲਹਿਰਾਏ ਗਏ ਤੇ ਪੰਜਾਬ ਦੇ ਸਵੈ-ਨਿਰਣੇ ਤੇ ਆਜ਼ਾਦੀ ਦੇ ਹੱਕ ’ਚ ਨਾਅਰੇ ਲਗਾਏ ਗਏ। ਇਸ ਰੋਸ ਮੁਜ਼ਾਹਰੇ ਦੀ ਕਾਲ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਦਿੱਤੀ ਗਈ ਸੀ। ਪ੍ਰਦਰਸ਼ਨ ’ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਸ ਫਾਰ ਜਸਟਿਸ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ, ਖਾਲਿਸਤਾਨ ਅਫੇਅਰਜ਼ ਸੈਂਟਰ, ਕਾਊਂਸਿਲ ਆਫ ਖਾਲਿਸਤਾਨ, ਸਿੱਖ ਕਾਕਸ ਕਮੇਟੀ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ, ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ, ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਤੇ ਵਰਲਡ ਸਿੱਖ ਪਾਰਲੀਮੈਂਟ ਨਾਲ ਜੁੜੇ ਆਗੂਆਂ, ਕਾਰਕੁਨਾਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਿੱਖ ਜਥੇਬੰਦੀਆਂ ਦੇ ਨਾਲ ਹਿੰਦੂਜ਼ ਫਾਰ ਹਿਊਮਨ ਰਾਈਟਸ, ਇੰਡੀਅਨ ਅਮਰੀਕਨ ਮੁਸਲਿਮ ਕੌਂਸਲ, ਸੇਵ ਅਮਰੀਕਾ ਫਰਾਮ ਹਿੰਦੂਤਵਾ, ਨਿਊਯਾਰਕ ਸਿੱਖ ਕੌਂਸਲ ਤੇ ਈਸਾਈ ਤੇ ਦਲਿਤ ਹੱਕਾਂ ਨਾਲ ਜੁੜੇ ਸਮੂਹਾਂ ਨੇ ਵੀ ਵਿਰੋਧੀ ਮੁਹਿੰਮ ਵਿਚ ਹਿੱਸਾ ਲਿਆ। ਨਿਊਯਾਰਕ ਸਿਟੀ ਦੇ ਸਾਬਕਾ ਕੰਪਟਰੋਲਰ ਤੇ ਨਿਊਯਾਰਕ ਦੇ 10ਵੇਂ ਕਾਂਗਰਸੀ ਹਲਕੇ ਤੋਂ ਡੈਮੋਕ੍ਰੇਟਿਕ ਉਮੀਦਵਾਰ ਬ੍ਰੈਡ ਲੈਂਡਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ।ਇਸ ਮੌਕੇ ਹਿੰਦੂਜ਼ ਫਾਰ ਹਿਊਮਨ ਰਾਈਟਸ ਨਾਲ ਜੁੜੀ ਕਾਇਲੀ ਮਾਧਵ, ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਦੀ ਬੋਰਡ ਮੈਂਬਰ ਸਫ਼ਾ ਅਹਿਮਦ ਤੇ ਸੰਸਥਾ ਦੇ ਐਸੋਸੀਏਟ ਡਾਇਰੈਕਟਰ ਅਮੀਨ ਜ਼ਮਾ ਦੇ ਨਾਲ ਨਾਲ ‘ਸੇਵ ਅਮਰੀਕਾ ਫਰਾਮ ਹਿੰਦੂਤਵਾ’ ਨਾਲ ਜੁੜੀ ਸਰਿਤਾ ਪਾਂਡੇ, ਈਸਾਈ ਆਗੂ ਰੈਵਰੈਂਡ ਪੀਟਰ ਕੂਕ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ, ਸਿੱਖ ਆਗੂ ਡਾ. ਅਮਰਜੀਤ ਸਿੰਘ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਬੁਲਾਰੇ ਹਰਜਿੰਦਰ ਸਿੰਘ, ਸੁਰਜੀਤ ਸਿੰਘ ਕਲਾਰ, ਡਾ. ਬਖਸ਼ੀਸ਼ ਸਿੰਘ, ਬਲਵਿੰਦਰ ਸਿੰਘ ਚੱਠਾ, ਸੰਤੋਖ ਸਿੰਘ ਇੰਡਿਆਨਾ, ਹਰਮਿੰਦਰ ਸਿੰਘ ਆਲੂਵਾਲੀਆ, ਬਲਾਕਾ ਸਿੰਘ, ਜੱਗਪ੍ਰੀਤ ਸਿੰਘ ਜੈਗ ਬਾਬਾ, ਜੋਗਾ ਸਿੰਘ ਨਿਊਜਰਸੀ, ਰਜਿੰਦਰ ਸਿੰਘ, ਨੌਜਵਾਨ ਸਿੱਖ ਆਗੂ ਜਪਨੀਤ ਸਿੰਘ ਤੇ ਗੁਰਪ੍ਰਤਾਪ ਸਿੰਘ ਨੇ ਵੀ ਸੰਗਤ ਤੇ ਮੀਡੀਆ ਨੂੰ ਸੰਬੋਧਨ ਕੀਤਾ। ਅੰਤ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਵੱਖ-ਵੱਖ ਸਟੇਟਾਂ ਤੋਂ ਪਹੁੰਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿੱਖ ਨੌਜਵਾਨਾਂ, ਮਨੁੱਖੀ ਅਧਿਕਾਰ ਕਾਰਕੁਨਾਂ, ਮੀਡੀਆ ਕਰਮੀਆਂ ਅਤੇ ਸਮੂਹ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਭੈ ਸਿੰਘ ਨੇ ਮਲੇਸ਼ੀਆ ’ਚ 13ਵਾਂ ਪੀ.ਐਸ.ਏ. ਟੂਰ ਖਿਤਾਬ ਜਿੱਤਿਆ ਅਗਲੀ ਖ਼ਬਰ ਨੌਕਰੀਆਂ ਦੀ ਘਾਟ ਪੂਰੀ ਕਰਨ ਲਈ ਇਮੀਗ੍ਰੇਸ਼ਨ ਬੇਹੱਦ ਜ਼ਰੂਰੀ - ਸਕਾਟਿਸ਼ ਮੰਤਰੀ 2024 ਤੋਂ 2025 ਦਰਮਿਆਨ ਸਕਾਟਲੈਂਡ ਦੇ...
Ad Position 24