ਵ੍ਹਾਈਟ ਰੌਕ ਤੇ ਸਰੀ ’ਚ ਦਿਖਿਆ ਚੰਦਰ ਗ੍ਰਹਿਣ ਦਾ ਦਿਲਕਸ਼ ਨਜ਼ਾਰਾ
ਵੈਨਕੂਵਰ, 30 ਅਗਸਤ (ਮਲਕੀਤ ਸਿੰਘ)-ਵ੍ਹਾਈਟ ਰੌਕ ਅਤੇ ਸਰੀ ਦੇ ਅਸਮਾਨ ਵਿੱਚ ਚੰਦਰ ਗ੍ਰਹਿਣ ਦਾ ਦਿਲਕਸ਼ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਖਗੋਲੀ ਘਟਨਾ ਦੌਰਾਨ ਧਰਤੀ ਦਾ ਪਰਛਾਵਾਂ ਚੰਦਰਮਾ ਉੱਤੇ ਪੈਂਦਾ ਦਿਖਾਈ ਦਿੱਤਾ।
ਵੈਨਕੂਵਰ, 30 ਅਗਸਤ (ਮਲਕੀਤ ਸਿੰਘ)-ਵ੍ਹਾਈਟ ਰੌਕ ਅਤੇ ਸਰੀ ਦੇ ਅਸਮਾਨ ਵਿੱਚ ਚੰਦਰ ਗ੍ਰਹਿਣ ਦਾ ਦਿਲਕਸ਼ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਖਗੋਲੀ ਘਟਨਾ ਦੌਰਾਨ ਧਰਤੀ ਦਾ ਪਰਛਾਵਾਂ ਚੰਦਰਮਾ ਉੱਤੇ ਪੈਂਦਾ ਦਿਖਾਈ ਦਿੱਤਾ। ਵ੍ਹਾਈਟ ਰੌਕ ਦੇ ਮਰੀਨ ਡਰਾਈਵ ਸਮੇਤ ਇਲਾਕੇ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਨੇ ਇਸ ਅਨੋਖੇ ਨਜ਼ਾਰੇ ਨੂੰ ਦੇਖਿਆ। ਕਈ ਲੋਕਾਂ ਨੇ ਇਸ ਖਗੋਲੀ ਦ੍ਰਿਸ਼ ਨੂੰ ਆਪਣੇ ਕੈਮਰਿਆਂ ਵਿੱਚ ਵੀ ਕੈਦ ਕੀਤਾ। ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ‘ਚ ਵੀ ਦੇਰ ਰਾਤ ਤੱਕ ਕੁਝ ਲੋਕ ਘਰਾਂ ਦੇ ਵਿਹੜਿਆਂ ‘ਚ ਚੰਦਰ ਗ੍ਰਹਿਣ ਦਾ ‘ਦੀਦਾਰ’ ਕਰਨ ਲਈ ਇੰਤਜਾਰ ਕਰਦੇ ਨਜ਼ਰੀਂ ਆਏ। ਚੰਦਰ ਗ੍ਰਹਿਣ ਉਸ ਸਮੇਂ ਵਾਪਰਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਇਸ ਤਰ੍ਹਾਂ ਇੱਕ ਸੇਧ ਵਿੱਚ ਆ ਜਾਂਦੇ ਹਨ ਕਿ ਧਰਤੀ ਦਾ ਪਰਛਾਵਾਂ ਚੰਦਰਮਾ ਉੱਤੇ ਪੈਣ ਲੱਗਦਾ ਹੈ। ਵ੍ਹਾਈਟ ਰੌਕ ਅਤੇ ਦੱਖਣੀ ਸਰੀ ਵਿੱਚ ਦਿਖਾਈ ਦਿੱਤੇ ਇਸ ਨਜ਼ਾਰੇ ਨੇ ਖਗੋਲ ਵਿਗਿਆਨ ਵਿੱਚ ਦਿਲਚਸਪੀ ਰੱਖਣ ਵਾਲਿਆਂ ਦੇ ਨਾਲ ਆਮ ਲੋਕਾਂ ਦਾ ਵੀ ਧਿਆਨ ਖਿੱਚਿਆ।